ਭਾਰਤ ਨੇ ਪਹਿਲੇ ਟੀ-20 ਵਿੱਚ ਆਇਰਲੈਂਡ ਨੂੰ ਹਰਾਇਆ
ਚੰਡੀਗੜ੍ਹ,19ਅਗਸਤ(ਵਿਸ਼ਵ ਵਾਰਤਾ)-ਟੀਮ ਇੰਡੀਆ ਨੇ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 2 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ DLS ਵਿਧੀ ਦੇ ਤਹਿਤ ਜਿੱਤ ਪ੍ਰਾਪਤ ਕੀਤੀ। ਡਬਲਿਨ ਦੇ ਦਿ ਵਿਲੇਜ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਮੀਂਹ ਕਾਰਨ ਭਾਰਤੀ ਪਾਰੀ ਦੇ 6.5 ਓਵਰਾਂ ਵਿੱਚ ਰੋਕ ਦਿੱਤਾ ਗਿਆ। ਉਦੋਂ ਤੱਕ ਟੀਮ ਇੰਡੀਆ ਨੇ ਦੋ ਵਿਕਟਾਂ ‘ਤੇ 47 ਦੌੜਾਂ ਬਣਾ ਲਈਆਂ ਸਨ। ਰਿਤੂਰਾਜ ਗਾਇਕਵਾੜ 19 ਅਤੇ ਸੰਜੂ ਸੈਮਸਨ ਇੱਕ ਰਨ ਬਣਾ ਕੇ ਨਾਬਾਦ ਪਰਤੇ। ਆਇਰਲੈਂਡ ਨੇ ਭਾਰਤ ਨੂੰ 140 ਦੌੜਾਂ ਦਾ ਟੀਚਾ ਦਿੱਤਾ ਸੀ।