ਭਾਰਤ ਦਾ ਸਾਬਕਾ ਆਲਰਾਊਂਡਰ ਯੂਸਫ਼ ਪਠਾਨ ਵੀ ਆਇਆ ਕੋਰੋਨਾ ਦੀ ਲਪੇਟ ਚ’
ਖੁਦ ਨੂੰ ਕੀਤਾ ਹੋਇਆ ਹੈ ਕੁਆਰੰਟੀਨ
ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਭਾਰਤ ਦਾ ਸਾਬਕਾ ਆਲਰਾਊਂਡਰ ਯੂਸਫ਼ ਪਠਾਨ ਵੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਹੈ। ਇਸ ਦੀ ਜਾਣਕਾਰੀ ਉਸ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਯੂਸਫ਼ ਪਠਾਨ ਨੇ ਟਵੀਟ ਕਰਦਿਆਂ ਲਿਖਿਆ, “ਹਲਕੇ ਲੱਛਣਾਂ ਨਾਲ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਮੈਂ ਖੁਦ ਨੂੰ ਆਪਣੇ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ ਅਤੇ ਮੈਂ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹਾਂ।” ਯੂਸਫ਼ ਪਠਾਨ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਕਿਹਾ, “ਮੇਰੀ ਅਪੀਲ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਉਹ ਜਲਦ ਤੋਂ ਜਲਦ ਆਪਣਾ ਕੋਰੋਨਾ ਵਾਇਰਸ ਟੈਸਟ ਕਰਵਾ ਲੈਣ।”
ਦੱਸ ਦੱਇਏ ਕਿ ਕੁਝ ਦਿਨ ਪਹਿਲਾਂ ਭਾਰਤੀ ਸਾਬਕਾ ਬੱਲੇਬਾਜ ਸਚਿਨ ਤੇਂਦੁਲਕਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ।