ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਹਿਲੇ ਟੈਸਟ ਮੈਚ ਦਾ ਦੂਜੇ ਦਿਨ ਦਾ ਖੇਡ ਜਾਰੀ
👉 ਜਾਣੋ, ਹੁਣ ਤੱਕ ਦੇ ਖੇਡ ‘ਚ ਭਾਰਤੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ਤੇ ਬਣਾਈਆਂ ਕਿੰਨੀਆਂ ਦੌੜਾਂ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ)- ਭਾਰਤ ਤੇ ਬੰਗਲਾਦੇਸ਼ ਟੈਸਟ ਸੀਰੀਜ਼ ਦਾ ਪਹਿਲੇ ਮੈਚ ਦਾ ਦੂਜੇ ਦਿਨ ਦਾ ਖੇਡ ਚਟੋਗਰਾਮ ‘ਚ ਖੇਡਿਆ ਜਾ ਰਿਹਾ ਹੈ। ਬੀਤੇ ਕੱਲ੍ਹ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਇਸ ਸਮੇਂ ਦੂਜੇ ਦਿਨ ਦੇ ਦੂਜੇ ਸੈਸ਼ਨ ਦੀ ਖੇਡ ਚੱਲ ਰਹੀ ਹੈ ਅਤੇ ਭਾਰਤ ਨੇ 7 ਵਿਕਟਾਂ ‘ਤੇ 351 ਦੌੜਾਂ ਬਣਾ ਲਈਆਂ ਹਨ। ਅਸ਼ਵਿਨ (41) ਆਪਣੇ 13ਵੇਂ ਅਰਧ ਸੈਂਕੜੇ ਦੇ ਨੇੜੇ ਹਨ। ਕੁਲਦੀਪ ਯਾਦਵ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ 86 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਇਬਾਦਤ ਹੁਸੈਨ ਨੇ ਬੋਲਡ ਕੀਤਾ। ਬੰਗਲਾਦੇਸ਼ ਵੱਲੋਂ ਤਾਇਜੁਲ ਇਸਲਾਮ ਨੇ 3 ਵਿਕਟਾਂ ਲਈਆਂ। ਮੇਹਦੀ ਹਸਨ ਮਿਰਾਜ ਨੇ 2 ਵਿਕਟਾਂ ਲਈਆਂ। ਇਬਾਦਤ ਹੁਸੈਨ ਅਤੇ ਖਾਲਿਦ ਅਹਿਮਦ ਨੂੰ ਇਕ-ਇਕ ਵਿਕਟ ਮਿਲੀ।