ਕੇਪ ਟਾਊਨ, 8 ਜਨਵਰੀ – ਕੇਪ ਟਾਊਨ ਟੈਸਟ ਮੈਚ ਵਿਚ ਅੱਜ ਚੌਥੇ ਦਿਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡ ਸ਼ੁਰੂ ਹੋ ਚੁੱਕੀ ਹੈ| ਖਬਰ ਲਿਖੇ ਜਾਣ ਤੱਕ ਦੱਖਣੀ ਅਫਰੀਕਾ ਨੇ 67 ਦੌੜਾਂ ਉਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਸਨ| ਮਾਰਕਰਾਮ ਤੇ ਐਲਗਰ ਨੇ ਕ੍ਰਮਵਾਰ 34 ਤੇ 25 ਦੌੜਾਂ ਬਣਾਈਆਂ, ਜਦੋਂ ਕਿ ਹਾਸ਼ਿਮ ਅਮਲਾ 4 ਦੌੜਾਂ ਬਣਾ ਕੇ ਆਊਟ ਹੋਏ|
ਹਾਰਦਿਕ ਪਾਂਡਿਆ ਨੇ 2 ਵਿਕਟਾਂ ਲਈਆਂ, ਜਦੋਂ ਕਿ ਅਮਲਾ ਨੂੰ ਸ਼ਮੀ ਨੇ ਆਊਟ ਕੀਤਾ| ਦੱਖਣੀ ਅਫਰੀਕਾ ਦੀ ਕੁੱਲ ਬੜਤ 144 ਦੌੜਾਂ ਦੀ ਹੋ ਚੁੱਕੀ ਹੈ|
ਦੱਸਣਯੋਗ ਹੈ ਕਿ ਮੀਂਹ ਕਾਰਨ ਤੀਸਰੇ ਦਿਨ ਦੀ ਖੇਡ ਨਹੀਂ ਹੋ ਸਕੀ ਸੀ|
ਐਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 10ਵੀਂ UK Gatka Championship ਡਰਬੀ ਵਿਖੇ ਸਮਾਪਤ
ਐਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 10ਵੀਂ UK Gatka Championship ਡਰਬੀ ਵਿਖੇ ਸਮਾਪਤ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੇ...