ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਥੋੜ੍ਹੀ ਦੇਰ ‘ਚ
ਮੀਂਹ ਕਾਰਨ ਟਾਸ ‘ਚ ਹੋਈ ਦੇਰੀ
ਚੰਡੀਗੜ੍ਹ,10ਦਸੰਬਰ(ਵਿਸ਼ਵ ਵਾਰਤਾ)- ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਰਬਨ ‘ਚ ਖੇਡਿਆ ਜਾਵੇਗਾ। ਮੀਂਹ ਕਾਰਨ ਟਾਸ ਵਿੱਚ ਦੇਰੀ ਹੋ ਰਹੀ ਹੈ। ਫਿਲਹਾਲ ਕਿੰਗਸਮੀਡ ਸਟੇਡੀਅਮ ਦੀ ਪਿੱਚ ਨੂੰ ਕਵਰ ਕੀਤਾ ਗਿਆ ਹੈ। ਸੂਰਿਆਕੁਮਾਰ ਯਾਦਵ ਸੀਰੀਜ਼ ‘ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਸੂਰਿਆ ਨੇ ਸਾਲ 2023 ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 16 ਮੈਚਾਂ ‘ਚ 577 ਦੌੜਾਂ ਹਨ। ਦੂਜੇ ਨੰਬਰ ‘ਤੇ ਰੁਤੂਰਾਜ ਗਾਇਕਵਾੜ ਹਨ। ਉਸ ਨੇ 13 ਮੈਚਾਂ ‘ਚ 370 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 25 ਵਿਕਟਾਂ ਲਈਆਂ ਹਨ।
ਦੱਸਣਯੋਗ ਹੈ ਕਿ ਇੱਥੇ ਮੇਜ਼ਬਾਨ ਟੀਮ ਇੱਕ ਵੀ ਟੀ-20 ਵਿੱਚ ਭਾਰਤ ਨੂੰ ਹਰਾ ਨਹੀਂ ਸਕੀ ਹੈ। ਟੀਮ ਨੇ ਡਰਬਨ ਦੇ ਦੋਵੇਂ ਮੈਦਾਨਾਂ ‘ਤੇ 2 ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 2018 ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਸੀ।