ਨਵੀਂ ਦਿੱਲੀ, 27 ਸਤੰਬਰ – ਭਾਰਤੀ ਫੌਜ ਨੇ ਮਿਆਂਮਾਰ ਸਰਹੱਦ ਅੱਜ ਵੱਡੀ ਕਾਰਵਾਈ ਕਰਦਿਆਂ ਸਰਜੀਕਲ ਸਟ੍ਰਾਈਕ ਵਰਗੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਭਾਰਤੀ ਸੈਨਾ ਨੇ ਤਡ਼ਕੇ 4.45 ਵਜੇ ਨਗਾ ਅੱਤਵਾਦੀਆਂ ਦੇ ਕੈਂਪ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਹੁਦਾ ਸੰਭਾਲਣ ਦੇ 20 ਦਿਨ ਬਾਅਦ ਫੌਜ ਦੀ ਇਹ ਵੱਡੀ ਕਾਰਵਾਈ ਹੈ।
ਭਾਰਤੀ ਸੈਨਾ ਵਲੋਂ ਮਿਆਂਮਾਰ ਸਰਹੱਦ ‘ਤੇ ਲੰਗਖੂ ਪਿੰਡ ‘ਚ ਅੱਤਵਾਦੀ ਕੈਂਪ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਨਗਾ ਅੱਤਵਾਦੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ 28-29 ਸਤੰਬਰ ਦੀ ਰਾਤ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚ ਵੀ ਸਰਜੀਕਲ ਸਟ੍ਰਾਈਕ ਕੀਤੀ ਸੀ, ਜਿਸ ‘ਚ ਅੱਤਵਾਦੀਆਂ ਕਈ ਲਾਂਚਿੰਗ ਪੈਡ ਤਬਾਹ ਕਰ ਦਿੱਤੇ ਗਏ ਸਨ।
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ ਚੰਡੀਗੜ੍ਹ, 22ਫਰਵਰੀ(ਵਿਸ਼ਵ ਵਾਰਤਾ)...