ਭਾਰਤੀਯ ਖੁਰਾਕ ਨਿਗਮ ਦੀ ਕਾਰਜਪ੍ਰਣਾਲੀ ਸੰਬੰਧੀ ਜਾਗਰੂਕਤਾ ਕੈਂਪ – ਸਕੂਲੀ ਵਿਦਿਆਰਥੀਆਂ ਨੇ ਲਿਆ ਹਿੱਸਾ
ਬੁਢਲਾਡਾ, 1ਅਗਸਤ(ਵਿਸ਼ਵ ਵਾਰਤਾ) ਭਾਰਤੀਯ ਖੁਰਾਕ ਨਿਗਮ ਦੀ ਕਾਰਜ ਪ੍ਰਣਾਲੀ ਨੂੰ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਉਣ ਸੰਬੰਧੀ ਸਥਾਨਕ ਐਫ.ਸੀ.ਆਈ. ਡਿੱਪੂ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਖੁਰਾਕ ਨਿਗਮ ਦੇ ਕੰਮਾਂ ਸੰਬੰਧੀ ਜਾਗਰੂਕ ਕਰਦਿਆਂ ਟੈਕਨੀਕਲ ਐਸੀਸਟੈਂਟ ਮੈਨੇਜਰ ਸਤੀਸ਼ ਚੰਦਰ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਅਨਾਜ ਦੀ ਖ੍ਰੀਦ, ਸਾਂਭ ਸੰਭਾਲ ਅਤੇ ਗੁਣਵੱਤਾ ਦੀ ਜਾਂਚ ਕਰਨ ਉਪਰੰਤ ਅਨਾਜ ਦਾ ਭੰਡਾਰ ਕਰਦੀ ਹੈ। ਇਸ ਮੌਕੇ ਤੇ ਬੋਲਦਿਆਂ ਐਸੀਸਟੈਂਟ ਮੈਨੇਜਰ ਕੁੰਭਾ ਰਾਮ, ਰਵੀਕਾਂਤ ਮਿੰਨਾ, ਹੇਮਰਾਜ ਨੇ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਨੇ 1964 ਵਿੱਚ ਅਨਾਜ ਦੀ ਗੁਣਵੱਤਾ ਭੰਡਾਰ ਅਤੇ ਖ੍ਰੀਦ ਸਬੰਧੀ ਭਾਰਤੀ ਖੁਰਾਕ ਨਿਗਮ ਦਾ ਨਿਰਮਾਣ ਕੀਤਾ ਗਿਆ ਸੀ ਜੋ ਦੇਸ਼ ਨੂੰ 5 ਜੋਨਾਂ ਵਿੱਚ ਵੰਡ ਦਿੱਤਾ ਗਿਆ ਸੀ। ਜਿੱਥੇ ਐਮ.ਐਸ.ਪੀ. ਖ੍ਰੀਦ ਤੇ ਕਣਕ, ਚਾਵਲ ਖ੍ਰੀਦਣ ਦੀ ਯੋਜਨਾ ਬਣਾਈ ਗਈ ਸੀ। ਸਰਕਾਰ ਦੀਆਂ ਸਮੇਂ ਸਮੇਂ ਤੇ ਬਣਾਈਆਂ ਲਾਭਪਾਤਰੀ ਯੋਜਨਾ ਜਾਂ ਦੇਸ਼ ਵਿੱਚ ਕੁਦਰਤੀ ਆਫਤ ਮੌਕੇ ਲੋੜਵੰਦ ਲੋਕਾਂ ਦੀ ਮਦਦ ਲਈ ਭਾਰਤੀ ਖੁਰਾਕ ਨਿਗਮ ਰਾਹੀਂ ਅਨਾਜ ਦੀ ਵੰਡ ਕੀਤੀ ਜਾਂਦੀ ਹੈ। ਇਸ ਮੌਕੇ ਤੇ ਬੋਲਦਿਆਂ ਪੰਕਜ ਕੁਮਾਰ, ਚੰਦਨ ਕੁਮਾਰ, ਰੀਤੇਸ਼ ਕੁਮਾਰ ਨੇ ਦੱਸਿਆ ਕਿ ਇਹ ਭੰਡਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਮਿੱਡ ਡੇ ਮੀਲ, ਦੇਸ਼ ਦੇ ਹਰ ਸੂਬਾ ਸਰਕਾਰ ਵੱਲੋਂ ਵੰਡਿਆਂ ਜਾਂਦਾ ਹੈ। ਇਸ ਮੌਕੇ ਤੇ ਸਥਾਨਕ ਹਿੱਤ ਅਭਿਲਾਸ਼ੀ ਸਕੂਲ ਦੇ ਵਿਦਿਆਰਥੀਆਂ ਨੇ ਵਿਭਾਗ ਦੀ ਕਾਰਜਪ੍ਰਣਾਲੀ ਸੰਬੰਧੀ ਭਾਰੀ ਦਿਲਚਸਪੀ ਲਈ। ਇਸ ਮੌਕੇ ਵਿਦਿਆਰਥੀ ਕੰਚਨ ਰਾਣੀ, ਮਨਜੀਤ ਕੌਰ, ਰਜਿੰਦਰ ਕੁਮਾਰ, ਸਾਹਿਲ ਵਰਮਾਂ, ਰਾਜੀਵ ਸਿੰਘ, ਸੁਖਚੈਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਾਏ ਕਾਰਜਪ੍ਰਣਾਲੀ ਸੈਮੀਨਾਰ ਦੌਰਾਨ ਉਨ੍ਹਾਂ ਨੂੰ ਪਹਿਲਾ ਕੋਈ ਜਾਣਕਾਰੀ ਨਹੀਂ ਸੀ। ਇਸ ਸੈਮੀਨਾਰ ਨਾਲ ਉਨ੍ਹਾਂ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਮੌਕੇ ਤੇ ਵਿਭਾਗ ਦੇ ਪਵਨ ਕੁਮਾਰ, ਮੁਕੇਸ਼ ਕੁਮਾਰ, ਅਸ਼ੀਸ਼, ਸਤਪਾਲ, ਯੋਗੇਸ਼, ਪਰਵਿੰਦਰ ਸਿੰਘ, ਰਾਮਕੇਸ਼ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਨੂੰ ਅਨਾਜ ਦੇ ਸਟੋਰ ਭੰਡਾਰ ਅਤੇ ਉਨ੍ਹਾਂ ਦੇ ਰੱਖ ਰਖਾਵ ਅਤੇ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ। ਉਥੇ ਚਾਵਲਾਂ ਦੇ ਟੈਕਨੀਕਲ ਨਿਰੀਖਣ ਲੈਬੋਰੇਟਰੀ ਦਾ ਵੀ ਮੁਆਇਨਾਂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਚਾਵਲਾਂ ਦੀ ਗੁਣਵੱਤਾ ਨੂੰ ਪ੍ਰਖਿਆ ਜਾਂਦਾ ਹੈ।