ਚੰਡੀਗੜ੍ਹ, 18 ਦਸੰਬਰ (ਵਿਸ਼ਵ ਵਾਰਤਾ )- 17 ਦਸੰਬਰ ਨੂੰ ਸੰਪਨ ਹੋਈ ਮਿਉਂਸੀਪਲ ਚੋਣਾਂ ਵਿਚ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਖਾਸਕਰ ਪੰਜਾਬ ਪੁਲੀਸ ਦੀ ਦੁਰਵਰਤੋਂ ਕਰਕੇ ਚੋਣ ਜਿੱਤਣ ਦੇ ਯਤਨਾਂ ਦੀ ਜੋ ਸ਼ਿਕਾਇਤਾਂ ਆਈ ਸੀ, ਉਸਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਾਰਡਬੰਦੀ ਤੋਂ ਲੈਕੇ ਵੋਟਿੰਗ ਤੱਕ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸ਼ਿਕਾਇਤਾਂ ਸੁਣਕੇ, ਤੱਥਾਂ ਦੇ ਆਧਾਰ ‘ਤੇ ਰਿਪੋਰਟ ਬਣਾਏਗੀ। ਇਸ ਰਿਪੋਰਟ ਦੇ ਆਧਾਰ ‘ਤੇ ਭਾਜਪਾ ਜਰੂਰੀ ਕਾਨੂੰਨੀ ਕਾਰਵਾਈ ਕਰੇਗੀ। ਕਮੇਟੀ ਦੇ ਮੈਂਬਰ ਹਨ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਤੇ ਮਨੋਰੰਜਨ ਕਾਲੀਆ, ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਅਤੇ ਅਸ਼ਵਨੀ ਸ਼ਰਮਾ ਅਤੇ ਸੂਬਾ ਮੀਤ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ। ਪਟਿਆਲਾ ਜਿੱਥੇ ਸਬਤੋਂ ਵੱਧ ਪੁਲੀਸ ਧੱਕੇਸ਼ਾਹੀ ਦੀ ਸ਼ਿਕਾਇਤਾਂ ਮਿਲੀ ਸੀ, ਇਹ ਕਮੇਟੀ ਉਥੇ ਜਾਕੇ ਸ਼ਿਕਾਇਤਾਂ ਸੁਣੇਗੀ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ Ayodhya ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ Ayodhya ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ ਚੰਡੀਗੜ੍ਹ, 10 ਨਵੰਬਰ,...