ਭਾਂਡਿਆਂ ਦੇ ਗੋਦਾਮ ਚੋਂ ਫੜਿਆ 1000 ਲੀਟਰ ਸ਼ੱਕੀ ਦੇਸੀ ਘਿਓ, ਕੀਤਾ ਸੀਲ

590
Advertisement


ਮਾਨਸਾ, 13 ਅਕਤੂਬਰ (ਵਿਸ਼ਵ ਵਾਰਤਾ)- ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਜਾਰ ਵਿਚ ਵੇਚਣ ਲਈ ਆਪਣੇ ਰਿਸ਼ਤੇਦਾਰ ਤੋਂ ਲਿਆਕੇ ਗੋਦਾਮ ਵਿਚ ਸਟੋਰ ਕੀਤੇ ਦੇਸੀ ਘਿਓ ਦੀ ਇਕ ਵੱਡੀ ਖੇਪ ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕੀਤੀ ਹੈ। ਸ਼ਹਿਰ ਵਿਚ ਭਾਂਡਾ ਸਟੋਰ ਚਲਾਉਣ ਵਾਲੇ ਤਿਲਕ ਰਾਜ ਨਾਮੀ ਵਿਅਕਤੀ ਵੱਲੋਂ ਆਪਣੇ ਭਾਂਡਿਆਂ ਦੇ ਸਟੋਰ ਵਿਚ ਇਹ ਉਪਕਾਰ ਲਾਈਟ ਕੂਕਿਸ਼ਗ ਘਿਓ ਵੱਡੀ ਮਾਤਰਾ ਵਿਚ ਸਟੋਰ ਕੀਤਾ ਹੋਇਆ ਸੀ, ਜਿਸ ਨੂਸ਼ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਸਿਹਤ ਵਿਭਾਗ ਦੀ ਟੀਮ ਨੇ ਇਹ ਘਿਓ ਉਦੋਂ ਫੜਿਆ, ਜਦੋਂ ਦੁਕਾਨਦਾਰ ਦਾ ਮੁਲਾਂਮ ਗੋਦਾਮ ਵਿਚ ਭਾਂਡਿਆਂ ਨੂਸ਼ ਠੀਕ ਕਰ ਰਿਹਾ ਸੀ। ਸਿਹਤ ਵਿਭਾਗ ਦੀ ਮੁਢਲੀ ਪੜਤਾਲ ਵਿਚ ਇਹ ਘਿਓ ਨਕਲੀ ਤੇ ਨਾ ਖਾਣ ਯੋਗ ਦੱਸਿਆ ਜਾ ਰਿਹਾ ਹੈ। ਭਾਵੇਂ ਦੁਕਾਨਦਾਰ ਨੇ ਮੌਕੇ ‘ਤੇ ਇਸ ਦਾ ਇਕ ਬਿਲ ਵੀ ਪੇ± ਕੀਤਾ, ਪਰ ਇਸ ਦੇ ਬਾਵਜੂਦ ਸਿਹਤ ਵਿਭਾਗ ਤੇ ਪੁਲੀਸ ਨੇ ਆਪਣੀ ਵਿਭਾਗੀ ਕਾਰਵਾਈ ਕੀਤੀ।
ਗੁਪਤ ਤੌਰ ਤੇ ਮਿਲੀ ਸੂਹ ਤੋਂ ਬਾਅਦ ਸਹਾਇਕ ਫੂਡ ਕਮਿਸ਼ਨਰ ਅਸ਼ਮੂੰਤਪਾਲ ਸਿਸ਼ਘ ਸੋਢੀ, ਫੂਡ ਸੇਫਟੀ ਅਫਸਰ ਚਰਨਜੀਤ ਸਿਸ਼ਘ ਸਿੱਧੂ, ਥਾਣਾ ਸਿਟੀ_2 ਦੇ ਮੁਖੀ ਗੁਰਮੀਤ ਸਿਸ਼ਘ ਨੇ ਰਮਨ ਸਿਨੇਮਾ ਰੋਡ ‘ਤੇ ਇਕ ਭਾਂਡਿਆਂ ਦੇ ਗੋਦਾਮ ਵਿਚ ਛਾਪਾ ਮਾਰਿਆ, ਜਿਥੋਂ ਸਿਹਤ ਵਿਭਾਗ ਨੂਸ਼ ਗੋਦਾਮ ਵਿਚ ਰੱਖਿਆ ਉਪਕਾਰ ਲਾਈਟ ਕੂਕਿਸ਼ਗ ਘਿਓ 8 ਟੀਨ (15 ਕਿੱਲੋ), 27 ਪੇਟੀ (1_1 ਲੀਟਰ ਵਾਲੀ_ਕੁੱਲ _486 ਲੀਟਰ), 12 ਪੇਟੀ (ਅੱਧਾ_ਅੱਧਾ ਕਿੱਲੋ_ਕੁੱਲ_432 ਲੀਟਰ) ਅਤੇ 16 ਪੀਸ (200_200 ਗੂੰਾਮ ) ਬਰਾਮਦ ਕੀਤੇ ਹਨ। ਦੇਖਣ ਵਿਚ ਇਹ ਘਿਓ ਨਕਲੀ ਜਾਪਣ ‘ਤੇ ਸਿਹਤ ਵਿਭਾਗ ਨੇ ਪੁਲੀਸ ਦੀ ਹਾਂਰੀ ਵਿਚ ਇਸ ਦੇ ਨਮੂਨੇ ਭਰਨ ਤੋਂ ਬਾਅਦ ਸਾਰੇ ਘਿਓ ਨੂਸ਼ ਸੀਲ ਕਰ ਦਿੱਤਾ ਹੈ।
ਸਹਾਇਕ ਫੂਡ ਸਹਾਇਕ ਕਮਿ±ਨਰ ਅਸ਼ਮੂੰਤਪਾਲ ਸਿਸ਼ਘ ਸੋਢੀ ਤੇ ਫੂਡ ਸੇਫਟੀ ਅਫਸਰ ਚਰਨਜੀਤ ਸਿਸ਼ਘ ਨੇ ਦੱਸਿਆ ਕਿ ਇਹ ਗੈਰ ਕਵਾਲਿਟੀ ਵਾਲਾ ਜਾਪਦਾ ਹੈ, ਜੋ ਰਾਮਪੁਰਾ ਫੂਲ ਦੀ ਂਿJਕ ਫੈਕਟਰੀ ਤੋਂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਮੂਨੇ ਜਾਂਚ ਲਈ ਚਸ਼ਡੀਗੜ੍ਹ ਭੇਜੇ ਗਏ ਹਨ, ਜਿਸ਼ਨ੍ਹਾਂ ਦੀ ਰਿਪੋਰਟ ਆਉਣ ‘ਤੇ ਇਸ ਘਿਓ ਦੇ ਨਿਰਮਾਤਾ ਤੇ ਵੇਚਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੱਦੇਨਂਰ ਇਹ ਘਿਓ ਮਾਰਕਿਟ ਵਿਚ ਵੇਚਿਆ ਜਾਣਾ ਸੀ ਤੇ ਦੁਕਾਨਦਾਰ ਪਹਿਲਾਂ ਸਿਨੇਮਾ ਰੋਡ ਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਅੱਜ ਕੱਲ ਉਸ ਵੱਲੋਂ ਕਸ਼ਮ ਛੱਡਕੇ ਭਾਂਡਿਆਂ ਦਾ ਕਸ਼ਮ ਕੀਤਾ ਜਾ ਰਿਹਾ ਸੀ। ਉਸ ਕੋਲੋਂ ਫੂਡ ਸੇਲ ਆਦਿ ਦਾ ਕੋਈ ਲਾਇਸਸ਼ਸ ਆਦਿ ਨਹੀਂ ਹੈ। ਦੁਕਾਨਦਾਰ ਤਿਲਕ ਰਾਜ ਨੇ ਦੱਸ਼ਸਿਆ ਕਿ ਉਨ੍ਹਾਂ ਨੂਸ਼ ਇਕ ਰਿਸ਼ਤੇਦਾਰ ਨੇ ਇਹ ਘਿਓ ਹੋਣ ਦੀ ਗੱਲ ਕਹਿਕੇ ਵੇਚਣ ਵਾਸਤੇ ਦਿੱਤਾ ਸੀ, ਜਿਸ ਦਾ ਬਿਲ ਵੀ ਉਨ੍ਹਾਂ ਪੇਸ਼ ਕੀਤਾ ਹੈ ਅਤੇ ਉਨ੍ਹਾਂ ਦੀ ਅਜਿਹੀ ਕੋਈ ਮਸ਼ਕਿਲ ਨਹੀਂ ਸੀ ਕਿ ਲੋਕਾਂ ਦੀ ਸਿਹਤ ਨਾਲ ਹੁਸ਼ਦੇ ਖਿਲਵਾੜ ਨੂਸ਼ ਨਂਰ ਅਸ਼ਦਾਂ ਕਰਕੇ ਇਹ ਘਿਓ ਮਾਰਕਿਟ ਵਿਚ ਸੇਲ ਕਰਕੇ ਸਿਰਫ ਪੈਸਾ ਹੀ ਕਮਾਇਆ ਜਾਵੇ।
ਥਾਣਾ ਸਿਟੀ_2 ਦੇ ਮੁਖੀ ਗੁਰਮੀਤ ਸਿਸ਼ਘ ਨੇ ਦੱਸਿਆ ਕਿ ਪੁਲੀਸ ਨੇ ਆਪਣੇ ਕੋਲ ਇਸ ਦੀ ਰਿਪੋਰਟ ਦਰਜ ਕਰ ਲਈ ਹੈ, ਉਹ ਆਪਣੀ ਕਾਰਵਾਈ ਅਲੱਗ ਤੌਰ ‘ਤੇ ਕਰੇਗੀ।

1 ਫੋਟੋ ਕੈਪਸ਼ਨ: ਸਿਹਤ ਵਿਭਾਗ ਦੇ ਅਧਿਕਾਰੀ ਫੜ੍ਹੇ ਗਏ ਘਿਓ ਦੇ ਭਰੇ ਹੋਏ ਸੈਂਪਲਾਂ ਨੂੰ ਸੀਲ ਕਰਦੇ ਹੋਏ।

 

Advertisement

LEAVE A REPLY

Please enter your comment!
Please enter your name here