Advertisement
ਚੰਡੀਗੜ੍ਹ, 14 ਅਗਸਤ (ਵਿਸ਼ਵ ਵਾਰਤਾ) : ਚੰਡੀਗੜ੍ਹ ਪੁਲਿਸ ਨੇ ਬੁਲੇਟ ਮੋਟਰ ਸਾਈਕਲ ਤੇ ਬੰਦੂਕ ਦੀ ਨੋਕ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਸਰਗਨਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਰਾਤ ਦੇ ਸਮੇਂ ਘਰ ਪਰਤ ਰਹੇ ਰਾਹਗੀਰਾਂ ਨੂੰ ਲੁਟਦਾ ਸੀ। ਪੁਲਿਸ ਨੇ ਫੜੇ ਗਏ ਗਿਰੋਹ ਦੀ ਪਹਿਚਾਣ ਧਨਾਸ ਨਿਵਾਸੀ ਅਜੇ ਦੇ ਰੂਪ ਵਿਚ ਦਸੀ ਹੈ। ਪੁਲਿਸ ਨੇ ਅਜੇ ਕੋਲੋਂ 12 ਮੋਬਾਈਲ ਫੋਨ ਤੇ ਇਕ ਟਾਏ ਪਿਸਟਲ ਰਿਕਵਰ ਕੀਤਾ ਹੈ। ਡੀਐਸਪੀ ਰਾਮ ਗੋਪਾਲ ਨੇ ਦਸਿਆ ਕਿ ਅਜੇ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੈ, ਜਿਸ ਦੀ ਪਹਿਚਾਣ ਧਾਨੀ ਦੇ ਰੂਪ ਵਿਚ ਹੋਈ ਹੈ। ਅਜੇ ਤੇ ਉਸ ਦਾ ਸਾਥੀ ਬੁਲੇਟ ਮੋਟਰ ਸਾਈਕਲ ਉਤੇ ਲੁਟ ਦੀ ਘਟਨਾ ਨੂੰ ਅੰਜਾਮ ਦਿੰਦੇ ਸਨ।
Advertisement