Advertisement
ਮਾਨਸਾ, 28 ਮਾਰਚ (ਵਿਸ਼ਵ ਵਾਰਤਾ)-ਬਜੁਰਗ ਸਮਾਜ ਸੇਵੀ ਬਾਬੂ ਸਿੰਘ ਧਾਲੀਵਾਲ (93) ਦਾ ਦੇਹਾਂਤ ਹੋ ਗਿਆ, ਉਹ ਦੋ ਦਿਨ ਪਹਿਲਾਂ ਹੀ ਮਾਮੂਲੀ ਬਿਮਾਰ ਹੋਏ ਸਨ ਅਤੇ ਕੱਲ੍ਹ ਉਨ੍ਹਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ, ਪਰ ਉਥੇ ਉਨ੍ਹਾਂ ਦੀ ਅੱਜ ਵੱਡੇ ਤੜਕੇ ਮੌਤ ਹੋ ਗਈ| ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਪਰਮਜੀਤ ਸਿੰਘ ਧਾਲੀਵਾਲ, ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ, ਸਿੱਖਿਆ ਵਿਭਾਗ ਦੇ ਆਗੂ ਰਣਜੀਤ ਸਿੰਘ ਧਾਲੀਵਾਲ ਅਤੇ ਆਈ.ਟੀ.ਆਈ ਐਪਲਾਈਜ ਐਸੋਸੀਏ੍ਹਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੇ ਪਿਤਾ ਸਨ| ਅੱਜ ਮਾਨਸਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਪਹਿਲੀ ਅਪਰੈਲ ਨੂੰ ਮਾਨਸਾ ਨੇੜੇ ਠੂਠਿਆਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ|
Advertisement