ਬੋਰਡ ਵੱਲੋਂ 12ਵੀਂ ਜਮਾਤ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ

174
Advertisement


ਚੰਡੀਗੜ੍ਹ, 20 ਮਾਰਚ (ਵਿਸ਼ਵ ਵਾਰਤਾ) – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 20 ਮਾਰਚ ਨੂੰ 12ਵੀਂ ਜਮਾਤ ਦੇ ਗਣਿਤ ਵਿਸ਼ੇ ਦੀ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਅਤੇ ਇਹ ਪ੍ਰੀਖਿਆ ਹੁਣ 31 ਮਾਰਚ ਨੂੰ ਪਹਿਲਾਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਉਤੇ ਪਹਿਲਾਂ ਦਿੱਤੇ ਗਏ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ 5:15 ਵਜੇ ਤੱਕ ਹੋਵੇਗੀ|
ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਿਤ ਵਿਸੇ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੂਚਨਾ ਬੋਰਡ ਵਿਚ ਵਟਸਪੈਅ ਤੇ ਪ੍ਰਾਪਤ ਹੋਣ ਤੋਂ ਬਾਅਦ ਅਤੇ ਉਸ ਦੇ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਬੋਰਡ ਅਥਾਰਿਟੀ ਵਲੋਂ ਅੱਜ ਗਣਿਤ ਵਿਸੇ ਦਾ ਹੋਣ ਜਾ ਰਿਹਾ ਪੇਪਰ ਤੁਰੰਤ ਮੁਲਤਵੀ ਕਰ ਨ ਦਾ ਫੈਸਲਾ ਲਿਆ ਗਿਆ|

Advertisement

LEAVE A REPLY

Please enter your comment!
Please enter your name here