ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ
ਦਿੱਲੀ, 12 ਜਨਵਰੀ (ਵਿਸ਼ਵ ਵਾਰਤਾ)- ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ। ਸਾਇਨਾ ਬੈਡਮਿੰਟਨ ਟੂਰਨਾਮੈਂਟ ਖੇਡਣ ਲਈ ਥਾਈਲੈਂਡ ਵਿੱਚ ਹੈ। ਜਿਥੇ ਉਹਨਾਂ ਨੂੰ ਹਸਪਤਾਲ ਵਿੱਚ ਕਵਾਰਨਟਾਇਨ ਕਰ ਦਿੱਤਾ ਗਿਆ ਹੈ। ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਇਹ ਸਾਇਨਾ ਨੇਹਵਾਲ ਦੇ ਲਈ ਵੱਡਾ ਝਟਕਾ ਸਾਬਿਤ ਹੋਇਆ ਹੈ। ਕਿਉਂਕਿ 12 ਤੋਂ 17 ਜਨਵਰੀ ਵਿਚਕਾਰ ਯੋਨੇਕਸ ਥਾਈਲੈਂਡ ਓਪਨ ਖੇਡਿਆ ਜਾਵੇਗਾ। ਇਸ ਤੋਂ ਬਾਅਦ 19 ਤੋਂ 24 ਜਨਵਰੀ ਦੇ ਵਿਚਕਾਰ ਟੋਯੋਟਾ ਥਾਈਲੈਂਡ ਓਪਨ ਅਤੇ 27 ਤੋਂ 31 ਜਨਵਰੀ ਦੇ ਵਿਚਕਾਰ ਬੀਡਬਲਊ ਵਿਸ਼ਵ ਟੂਰ ਫਾਇਨਲਸ ਖੇਡਿਆ ਜਾਵੇਗਾ।