ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਦਿੱਤਾ ਅਸਤੀਫਾ

415
Advertisement


ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ) : ਲੋਕ ਇਨਸਾਫ ਪਾਰਟੀ ਦੇ ਦੋਨਾਂ ਵਿਧਾਇਕਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦੀ ਲਾਇਬ੍ਰੇਰੀ ਕਮੇਟੀ ਤੇ ਪੇਪਰ ਲੈਡ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ| ਉਨ੍ਹਾਂ ਆਪਣਾ ਅਸਤੀਫਾ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਭੇਜ ਦਿੱਤਾ ਹੈ| ਆਪਣੇ ਅਸਤੀਫੇ ਵਿਚ ਦੋਨਾਂ ਵਿਧਾਇਕਾਂ ਨੇ ਸਪੀਕਰ ਤੇ ਲੋਕ ਇਨਸਾਫ ਪਾਰਟੀ ਨਾਲ ਸੌਤੇਲਾ ਵਿਵਹਾਰ ਕਰਨ ਦਾ ਦੋਸ਼ ਲਾਇਆ| ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਦੋਨਾਂ ਵਿਧਾਇਕਾਂ ਨੂੰ ਘੱਟ ਮਹੱਤਵ ਵਾਲੀ ਵਿਧਾਨ ਸਭਾ ਕਮੇਟੀਆਂ ਵਿਚ ਰੱਖਿਆ ਹੈ| ਉਨ੍ਹਾਂ ਕਿਹਾ ਕਿ ਅਸੀਂ ਦੋਨਾਂ ਨੇ ਪਹਿਲਾਂ ਵੀ ਇਹ ਮਾਮਲਾ ਸਪੀਕਰ ਦੇ ਕੋਲ ਉਠਾਇਆ ਸੀ ਅਤੇ ਸਪੀਕਰ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਉਤੇ ਗੌਰ ਕੀਤਾ ਜਾਵੇਗਾ, ਪਰ ਇਸ ਦੇ ਬਾਵਜੂਦ ਸਪੀਕਰ ਪਿਕ ਐਂਡ ਚੂਸ ਦੀ ਨੀਤੀ ਅਪਣਾ ਰਹੇ ਹਨ|
ਸਿਮਰਜੀਤ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਪ੍ਰੀ ਪੋਲ ਅਲਾਇੰਸ ਹੋਣ ਦੇ ਬਾਵਜੂਦ ਸਾਨੂੰ ਇਕੱਠੇ ਨਾ ਬੈਠਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ| ਇਹੀ ਨਹੀਂ ਵੱਖ-ਵੱਖ ਮੁੱਦਿਆਂ ਤੇ ਸਪੀਕਰ ਵੱਲੋਂ ਵਿਧਾਨ ਸਭਾ ਦੀਆਂ ਬਣਾਈਆਂ ਕਮੇਟੀਆਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾ ਰਿਹਾ ਹੈ| ਵਿਧਾਇਕਾਂ ਨੂੰ ਦਿੱਤੇ ਜਾਣ ਵਾਲੇ ਲੈਟ ਦੇ ਮਾਮਲੇ ਵਿਚ ਵੀ ਅਜਿਹਾ ਹੀ ਕੀਤਾ ਗਿਆ ਹੈ| ਹਾਲ ਹੀ ਵਿਚ ਬਜਟ ਸੈਸ਼ਨ ਦੌਰਾਨ ਸਾਡਾ ਇਕ ਵੀ ਸਵਾਲ ਨਹੀਂ ਲਗਾਇਆ ਗਿਆ| ਇਹੀ ਨਹੀਂ ਕਿਸਾਨਾਂ ਦੀ ਆਤਮ ਹੱਤਿਆ, ਰੇਤ ਮਾਫੀਆ ਆਦਿ ਮੁੱਦਿਆਂ ਉਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨੀਂ ਦਿੱਤਾ ਗਿਆ ਬਲਕਿ ਆਪਣੇ ਰਾਜਨੀਤਿਕ ਆਕਾਵਾਂ ਦੇ ਇਸ਼ਾਰਿਆਂ ਤੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ|

Advertisement

LEAVE A REPLY

Please enter your comment!
Please enter your name here