ਬੁਢਲਾਡਾ ਦੀ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਨੇ ਪੀ.ਸੀ.ਐਸ.ਅਡਜੈਕਟਿਵ ਵਜੋਂ ਕੀਤਾ ਨਾਮਜਦ , ਖੁਸ਼ੀ ਦੀ ਲਹਿਰ
ਬੁਢਲਾਡਾ, 31 ਜੁਲਾਈ (ਵਿਸ਼ਵ ਵਾਰਤਾ)- ਅਸੀਸਟੈਂਟ ਕਮਿਸ਼ਨਰ ਆਬਕਾਰੀ ਵਿਭਾਗ ਡਾ. ਮਨਦੀਪ ਕੌਰ ਬੁਢਲਾਡਾ ਨੂੰ ਪੰਜਾਬ ਸਰਕਾਰ ਵੱਲੋਂ ਪੀ.ਸੀ.ਐਸ. ਅਡਜੈਕਟਿਵ ਵਜੋਂ ਨਾਮਜਦ ਕੀਤਾ ਗਿਆ ਹੈ। ਜਿਸ ਕਾਰਨ ਹਲਕੇ ਅਤੇ ਪਰਿਵਾਰ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਸਮੇਤ ਇਲਾਕੇ ਦੇ ਬੁੱਧੀਜੀਵੀ ਲੋਕਾਂ ਵੱਲੋਂ ਡਾ. ਮਨਦੀਪ ਕੌਰ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਸਥਾਨਕ ਸ਼ਹਿਰ ਦੇ ਕਬੀਰ ਕਲੋਨੀ ਚ ਰਹਿਣ ਵਾਲੇ ਪਿਤਾ ਮਾ. ਅਮਰੀਕ ਸਿੰਘ, ਅਧਿਆਪਕ ਮਾਤਾ ਆਸ਼ਾ ਰਾਣੀ ਦੀ ਪ੍ਰੇਰਣਾ ਸਦਕਾ 2012 ਚ ਵੈਟਨਰੀ ਡਾਕਟਰ ਬਣਨ ਤੋਂ ਬਾਅਦ ਪੀ.ਸੀ.ਐਸ. ਦੀ ਪ੍ਰੀਖਿਆ ਵਿੱਚ ਬਤੌਰ ਈ.ਟੀ.ਓ. ਚੁਣੀ ਗਈ। 2021 ਚ ਵਿਭਾਗ ਅੰਦਰ ਚੰਗੀ ਕਾਰਗੁਜਾਰੀ ਸਦਕਾ ਪਦਉਨੱਤੀ ਹੁੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਹਨ। ਜਿੱਥੇ 13 ਅਸੀਸਟੈਂਟ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਵੱਲੋਂ ਬਤੌਰ ਪੀ.ਸੀ.ਐਸ. ਕਾਰਜਕਾਰਨੀ ਨਾਮਜਦ ਕੀਤਾ ਗਿਆ ਹੈ ਜਿਸ ਵਿੱਚ ਡਾਕਟਰ ਮਨਦੀਪ ਕੌਰ ਨੂੰ ਨਾਮਜਦ ਕੀਤਾ ਗਿਆ। ਇਲਾਕਾ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਦੀ ਹੋਣਹਾਰ ਲੜਕੀ ਅਤੇ ਪਰਿਵਾਰ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਥੇ ਮਾਤਾ ਗੁਜਰੀ ਭਲਾਈ ਸੰਸਥਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਣ ਕਰਨ ਦਾ ਫੈਂਸਲਾ ਕੀਤਾ ਗਿਆ ਹੈ।