
ਚੰਡੀਗੜ• 6 ਮਾਰਚ– ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਨਿਯੁਕਤੀਆਂ ਕਰਦਿਆਂ ਅੱਜ ਜਿਲਾ ਮੋਗਾ (ਸ਼ਹਿਰੀ), ਪੁਲਿਸ ਜਿਲਾ ਖੰਨਾਂ ਲੁਧਿਆਣਾ (ਦਿਹਾਤੀ) ਅਤੇ ਜਿਲਾ ਫਿਰੋਜਪੁਰ (ਸ਼ਹਿਰੀ) ਅਤੇ (ਦਿਹਾਤੀ) ਦੇ ਪ੍ਰਧਾਨਾਂ ਅਤੇ ਕੁਝ ਹੋਰ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਦੱਸਿਆ ਕਿ ਬੀਬੀ ਰਮਨਦੀਪ ਕੌਰ ਗਿੱਲ (ਐਮ.ਸੀ) ਨੂੰ ਜਿਲਾ ਮੋਗਾ (ਸ਼ਹਿਰੀ), ਬੀਬੀ ਦਲਜੀਤ ਕੌਰ ਪਵਾ ਨੂੰ ਪੁਲਿਸ ਜਿਲਾ ਖੰਨਾ ਲੁਧਿਆਣਾ (ਦਿਹਾਤੀ), ਬੀਬੀ ਮਰੀਅਮ ਨੂੰ ਜਿਲਾ ਫਿਰੋਜਪੁਰ (ਸ਼ਹਿਰੀ) ਅਤੇ ਬੀਬੀ ਮਹਿੰਦਰ ਕੌਰ ਆਲੇਵਾਲ ਨੂੰ ਜਿਲਾ ਫਿਰੋਜਪੁਰ (ਦਿਹਾਤੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਗੁਰਪ੍ਰੀਤ ਕੌਰ ਕਪੂਰਥਲਾ ਨੂੰ ਮੀਤ ਪ੍ਰਧਾਨ, ਬੀਬੀ ਇੰਦਰਜੀਤ ਕੌਰ ਪੰਧੇਰ ਪਾਇਲ ਨੂੰ ਵਿੰਗ ਦਾ ਜਥੇਬੰਦਕ ਸਕੱਤਰ, ਬੀਬੀ ਬੀਬੀ ਚਰਨਜੀਤ ਕੌਰ ਤ੍ਰਿਪੜੀ ਪਟਿਆਲਾ ਨੂੰ ਸੰਯੁਕਤ ਸਕੱਤਰ ਅਤੇ ਬੀਬੀ ਦਰਸ਼ਨ ਕੌਰ ਬਰਾੜ ਮੋਗਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਸ਼ਿਵਾਨਾ ਬੇਗਮ ਘੜੂੰਆਂ, ਬੀਬੀ ਬਲਜਿੰਦਰ ਕੌਰ ਮੰਡੀ ਗੋਬਿੰਦਗੜ•, ਬੀਬੀ ਇੰਦਰਜੀਤ ਕੌਰ ਰੁਪਾਲ, ਬੀਬੀ ਸਵਰਨ ਲਤਾ ਅਤੇ ਬੀਬੀ ਰੇਖਾ ਰਾਣੀ ਪਟਿਆਲਾ ਨੂੰ ਇਸਤਰੀ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
Click here to Reply or Forward |