ਚੰਡੀਗੜ, 15 ਮਾਰਚ (ਵਿਸ਼ਵ ਵਾਰਤਾ)- ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਸੀਨੀਅਰ ਇਸਤਰੀ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਰਾਜਦੀਪ ਕੌਰ ਖਾਲਸਾ ਫਾਜਲਿਕਾ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਬੀਬੀ ਜੋਗਿਦਰ ਕੌਰ ਰਾਠੌਰ ਮੈਂਬਰ ਐਸ.ਜੀ.ਪੀ.ਸੀ ਨੂੰ ਜਥੇਬੰਦਕ ਸਕੱਤਰ, ਬੀਬੀ ਕੁਲਦੀਪ ਕੌਰ ਚੰਡੀਗੜ• ਅਤੇ ਬੀਬੀ ਹਰਜੀਤ ਕੌਰ ਹਰਿਆਊ ਨੂੰ ਸੰਯੁਕਤ ਸਕੱਤਰ ਅਤੇ ਬੀਬੀ ਕਿਰਨਜੋਤ ਕੌਰ ਚੱਕਪੱਖੀ ਜਲਾਲਾਬਾਦ ਅਤੇ ਬੀਬੀ ਸਤਵਿੰਦਰ ਕੌਰ ਸ਼ੇਰਗਿੱਲ ਅਮਲੋਹ ਨੂੰ ਮੈਂਬਰ ਵਰਕਿੰਗ ਕਮੇਟੀ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਕੁਲਵਿੰਦਰ ਕੌਰ ਵਿਰਕ ਨੂੰ ਜਿਲਾ ਰੋਪੜ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਬਲਜਿੰਦਰ ਕੌਰ ਕਲਮਾਂ ਨੂੰ ਵਿਧਾਨ ਸਭਾ ਹਲਕਾ ਰੋਪੜ ਅਤੇ ਬੀਬੀ ਕੁਲਦੀਪ ਕੌਰ ਸਰਪੰਚ ਖਾਬੜਾ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾ ਦੱਸਿਆ ਕਿ ਬੀਬੀ ਸੁਨੀਤਾ ਛਾਬੜਾ ਨੂੰ ਸਰਕਲ ਪ੍ਰਧਾਨ ਮੋਗਾ ਸ਼ਹਿਰੀ-1 ਅਤੇ ਬੀਬੀ ਗੁਰਚਰਨ ਕੌਰ ਨੂੰ ਸਰਕਲ ਮੋਗਾ ਸ਼ਹਿਰੀ 2 ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
Advertisement
Advertisement