• ਜਿਲਾ ਮਾਨਸਾ (ਸ਼ਹਿਰੀ) ਅਤੇ (ਦਿਹਾਤੀ) ਦੇ ਜਿਲਾ ਪ੍ਰਧਾਨਾਂ ਦਾ ਐਲਾਨ।
ਚੰਡੀਗੜ, 26 ਫਰਵਰੀ (ਵਿਸ਼ਵ ਵਾਰਤਾ) – ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਸੀਨੀਅਰ ਇਸਤਰੀ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਸਿਮਰਜੀਤ ਕੌਰ (ਸਿੰਮੀ) ਨੂੰ ਮਾਨਸਾ (ਦਿਹਾਤੀ) ਅਤੇ ਬੀਬੀ ਬਲਬੀਰ ਕੌਰ ਬੁਢਲਾਢਾ ਨੂੰ ਜਿਲਾ ਮਾਨਸਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱÎਸਿਆ ਕਿ ਬੀਬੀ ਗੁਰਮੀਤ ਕੌਰ ਕੌਂਸਲਰ ਮੋਹਾਲੀ ਅਤੇ ਡਾ. ਅਮਰਜੀਤ ਕੌਰ ਕੋਟਫੱਤਾ (ਰਿਟਾ ਡੀ.ਓ) ਨੂੰ ਇਸਤਰੀ ਅਕਾਲੀ ਦਲ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਬੀਬੀ ਨਰਿੰਦਰ ਕੌਰ ਲਾਂਬਾ ਅਤੇ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਜਸਪਾਲ ਕੌਰ ਲੁਧਿਆਣਾ ਅਤੇ ਬੀਬੀ ਕੁਲਵਿੰਦਰ ਕੌਰ ਲੰਗੇਆਣਾ ਮੋਗਾ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਕਿਰਨਜੀਤ ਕੌਰ ਅੰ੍ਿਰਮਤਸਰ, ਬੀਬੀ ਗੁਰਮੀਤ ਕੌਰ ਘੁਮਾਣ ਸ਼੍ਰੀ ਹਰਗੋਬਿੰਦਪੁਰ, ਬੀਬੀ ਜਸਪਾਲ ਕੌਰ ਬਾਰਨ ਅਤੇ ਬੀਬੀ ਬਲਬੀਰ ਕੌਰ ਪਟਿਆਲਾ ਨੂੰ ਇਸਤਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।