• ਇਸਤਰੀ ਵਿੰਗ ਦੇ ਸਮੁੱਚੇ ਜਥੇਬੰਦਕ ਢਾਂਚੇ ਦੀ ਮੀਟਿੰਗ 2 ਫਰਵਰੀ ਨੂੰ ਚੰਡੀਗੜ• ਵਿਖੇ।
ਚੰਡੀਗੜ• 29 ਜਨਵਰੀ-(ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੁਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੱਜ ਦੀ ਸੂਚੀ ਮੁਤਾਬਿਕ ਵਿੰਗ ਦੀਆਂ ਮੀਤ ਪ੍ਰਧਾਨਾਂ, ਜਥੇਬੰਦਕ ਸਕੱਤਰ, ਸੰਯੁਕਤ ਸਕੱਤਰਾਂ ਅਤੇ ਸਕੱਤਰਾਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਸੀਮਾ ਸ਼ਰਮਾ ਪਟਿਆਲਾ ਅਤੇ ਬੀਬੀ ਪੂਨਮ ਅਰੋੜਾ ਲੁਧਿਆਣਾ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਬਲਬੀਰ ਕੌਰ ਚੀਮਾ ਫਤਿਹਗੜ• ਸਾਹਿਬ, ਬੀਬੀ ਕਸ਼ਮੀਰ ਕੌਰ ਮੋਹਾਲੀ, ਬੀਬੀ ਮਨਵਿੰਦਰ ਕੌਰ ਮੀਨੂੰ ਲੁਧਿਆਣਾ, ਬੀਬੀ ਪਰਮਿੰਦਰ ਕੌਰ ਦਾਨੇਵਾਲੀਆ, ਬੀਬੀ ਹਰਜੀਤ ਕੌਰ ਐਮ.ਸੀ ਰੋਪੜ, ਬੀਬੀ ਸੁਰਜ ਕੌਰ ਖਿਆਲਾ ਮਾਨਸਾ, ਬੀਬੀ ਸੁਖਵਿੰਦਰ ਕੌਰ ਮਾਨ ਬਰਨਾਲਾ ਅਤੇ ਬੀਬੀ ਦਵਿੰਦਰ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ ਬਠਿੰਡਾ ਦੇ ਨਾਮ ਸ਼ਾਮਲ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਰਣਜੀਤ ਕੌਰ ਮਾਹਿਲਪੁਰੀ, ਬੀਬੀ ਬੇਅੰਤ ਕੌਰ ਖਹਿਰਾ ਬਰਨਾਲਾ, ਬੀਬੀ ਨਰਿੰਦਰਜੀਤ ਕੌਰ ਸੰਦੋਹਾ, ਬੀਬੀ ਸੁਖਵਿੰਦਰ ਕੌਰ ਸੁੱਖੀ ਲੁਧਿਆਣਾ, ਬੀਬੀ ਇੰਦਰਜੀਤ ਕੌਰ ਸੁੱਖੀ ਦਿੜਬਾ, ਬੀਬੀ ਦਲਜੀਤ ਕੌਰ ਰੋਜੀ ਐਮ.ਸੀ ਬੇਗੋਵਾਲ, ਬੀਬੀ ਦਵਿੰਦਰਪਾਲ ਕੌਰ ਬਾਵਾ ਕਪੂਰਥਲਾ, ਡਾ. ਗਗਨਪ੍ਰੀਤ ਕੌਰ ਲੁਧਿਆਣਾ, ਬੀਬੀ ਨਸੀਬ ਕੌਰ ਧੀਰੋਵਾਲ, ਬੀਬੀ ਬਲਵਿੰਦਰ ਕੌਰ ਈਸਾਪੁਰ ਡੇਰਾਬੱਸੀ, ਬੀਬੀ ਗੁਰਪ੍ਰੀਤ ਕੌਰ ਜਲੰਧਰ, ਬੀਬੀ ਪਰਮਜੀਤ ਕੌਰ ਭੋਤਨਾ ਬਰਨਾਲਾ, ਬੀਬੀ ਜਸਪਾਲ ਕੌਰ ਨਾਗਰਾ ਕੌਂਸਲਰ ਜਲੰਧਰ ਅਤੇ ਬੀਬੀ ਜਸਪਾਲ ਕੌਰ ਭਾਟੀਆਂ ਕੌਂਸਲਰ ਜਲੰਧਰ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਮਨਜੀਤ ਕੌਰ ਬਸਰਾ ਲੁਧਿਆਣਾ, ਬੀਬੀ ਕੁਲਬੀਰ ਕੌਰ ਪੰਚਕੁੱਲਾ, ਬੀਬੀ ਕੇਵਲਬੀਰ ਕੌਰ ਵੱਲਾ ਅੰਮ੍ਰਿਤਸਰ, ਡਾ. ਤਮਨਰੀਤ ਕੌਰ ਰੰਧਾਵਾ ਕੌਂਸਲਰ ਜਲੰਧਰ, ਬੀਬੀ ਬਲਜਿੰਦਰ ਕੌਰ ਕੌਂਸਲਰ ਜਲੰਧਰ, ਬੀਬੀ ਮਨਜੀਤ ਕੌਰ ਭੈਣੀ ਪਸਵਾਲ ਗੁਰਦਾਸਪੁਰ, ਬੀਬੀ ਸੁਰਿੰਦਰ ਕੌਰ ਸੰਤੋਸ਼ ਧਾਲੀਵਾਲ ਲੁਧਿਆਣਾ, ਬੀਬੀ ਗੁਰਵਿੰਦਰ ਕੌਰ ਜਲਾਲਉਸਮਾਂ ਅਤੇ ਬੀਬੀ ਬਲਜੀਤ ਕੌਰ ਰੋਪੜ• ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਜਸਵੀਰ ਕੌਰ ਚੰਦੀ, ਡਾ. ਦਵਿੰਦਰ ਕੌਰ ਬਟਾਲਾ ਅਤੇ ਬੀਬੀ ਮਹਿੰਦਰ ਕੌਰ ਪਟਿਆਲਾ ਦੇ ਨਾਮ ਸ਼ਾਮਲ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ 2 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ• ਪਾਰਟੀ ਦੇ ਮੁੱਖ ਦਫਤਰ ਵਿੱਚ ਨਵਗਠਿਤ ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ 12 ਵਜੇ ਬਾਕੀ ਸਾਰੇ ਜਥੇਬੰਦਕ ਢਾਂਚੇ ਦੀ ਮੀਟਿੰਗ ਹੋਵੇਗੀ। ਉਹਨਾਂ ਸਮੁਹ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਨੂੰ ਸਮੇ ਸਿਰ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ।