ਕੈਪਟਨ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈਣ ਤੋਂ ਗੁਰੇਜ ਕਰੇ- ਸਿਟੀ ਵਪਾਰ ਮੰਡਲ
ਧੂਰੀ, 16 ਮਾਰਚ (ਰਾਜੇਸ਼ਵਰ ਪਿੰਟੂ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਿਟ ਵੱਲੋਂ ਪੰਜਾਬ ‘ਚ ਬਿਜਲੀ ਦਰਾਂ ‘ਚ ਕੀਤੇ ਵਾਧੇ ਦੀ ਸਿਟੀ ਵਪਾਰ ਮੰਡਲ ਧੂਰੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅਮਰਜੀਤ ਸਿੰਘ ਕੋਹਲੀ, ਮੀਤ ਪ੍ਰਧਾਨ ਵਿਨੋਦ ਕੁਮਾਰ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬਿਜਲੀ ਡਿਊਟੀ ਵਿੱਚ 15 ਫੀਸਦੀ ਵਾਧਾ ਕਰਨਾ ਲੋਕ ਵਿਰੋਧੀ ਹੈ, ਜਿਸ ਵਿੱਚ 2 ਫੀਸਦੀ ਵਾਧਾ ਪੰਜਾਬ ਕੈਬਨਿਟ ਵੱਲੋਂ ਦੋ ਪਦਨ ਪਹਿਲਾਂ ਹੀ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਨਾਲ ਬਿਜਲੀ ਖਪਤਕਾਰਾਂ ਉਤੇ 150 ਕਰੋੜ ਰੁਪੈ ਦਾ ਬੋਝ ਪਵੇਗਾ। ਉਨ•ਾ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਰ ਮੋਰੀ ਰਾਹੀਂ ਪਹਿਲਾਂ ਲੰਘੀ 1 ਅਪਰੈਲ ਤੋਂ ਬਿਜਲੀ ਦਰਾਂ ‘ਚ ਵਾਧਾਂ ਕਰਕੇ ਲੋਕਾਂ ਦੇ ਬਿਲਾਂ ‘ਚ ਅਥਾਹ ਵਾਧਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਕਾਂਗਰ ਸਰਕਾਰ ਨੂੰ ਅਜਿਹੇ ਲੋਕ ਵਿਰੋਧੀ ਫੈਸਲੇ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...