ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਤੋਂ ਬਾਅਦ ਜਨਵਰੀ ਮਹੀਨੇ ਵਿਚ ਜਿੱਥੇ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ, ਉਥੇ ਅੱਜ ਹੋਈ ਬਾਰਿਸ਼ ਨੇ ਸੂਬੇ ਵਿਚ ਠੰਢ ਦੀ ਮੁੜ ਤੋਂ ਵਾਪਸੀ ਕਰਾ ਦਿੱਤੀ ਹੈ| ਅੱਜ ਸਵੇਰ ਤੋਂ ਹੀ ਪੰਜਾਬ ਵਿਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਤਾਪਮਾਨ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਆ ਗਿਆ|
ਅੱਜ ਰਾਮਪੁਰਾ ਫੂਲ ਦੇ ਵਿਚ ਭਾਰੀ ਗੜੇਮਾਰੀ ਵੀ ਹੋਈ।
ਇਸ ਦੌਰਾਨ ਖੇਤੀਬਾੜੀ ਮਾਹਿਰਾਂ ਨੇ ਕਿਹਾ ਹੈ ਕਿ ਇਹ ਬਾਰਿਸ਼ ਫਸਲਾਂ ਲਈ ਬੇਹੱਦ ਲਾਹੇਵੰਦ ਰਹੇਗੀ|
ਦੂਸਰੇ ਪਾਸੇ ਜੰਮੂ ਕਸ਼ਮੀਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਪਹਾੜੀ ਖੇਤਰਾਂ ਵਿਚ ਠੰਢ ਵਧ ਗਈ ਹੈ| ਇਸ ਦੌਰਾਨ ਸ਼ਿਮਲਾ ਵਿਚ ਭਾਰੀ ਬਰਫਬਾਰੀ ਦੀ ਸੂਚਨਾ ਹੈ|