ਬਾਬਾ ਸਾਹਿਬ ਅੰਬੇਡਕਰ ਜੀ ਦਾ ਨਾਮ ਹਮੇਸ਼ਾ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ : ਖੋਸਲਾ
ਸੰਤ ਮਾਹਾਪੁਰਸ਼ਾ ਦਾ ਆਸ਼ੀਰਵਾਦ ਲੈ ਕੇ ਗੁਰਮੁੱਖ ਸਿੰਘ ਖੋਸਲਾ ਦੇ ਸਿਰ ਤੇ ਬੰਨ੍ਹੀ ਅੰਬੇਡਕਰੀ ਪੱਗੜ੍ਹੀ
ਹੁਸ਼ਿਆਰਪੁਰ 3 ਮਈ (ਵਿਸ਼ਵ ਵਾਰਤਾ / ਤਰਸੇਮ ਦੀਵਾਨਾ ) ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਵੱਲੋਂ ਯੁਗ ਪੁਰਸ਼,ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕ੍ਰਾਂਤੀਕਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਉ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਬਾਬਾਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। ਉਸ ਦੇ ਬਾਅਦ ਦੇ ਜੀਵਨ ਵਿੱਚ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਸਨ,ਅਤੇ ਬਹੁਜਨਾਂ ਲਈ ਸਮਾਜਿਕ ਆਜ਼ਾਦੀ, ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। ਖੋਸਲਾ ਨੇ ਕਿਹਾ ਕੇ ਜੇਕਰ ਬਾਬਾ ਸਾਹਿਬ ਭਾਰਤ ਦੀ ਧਰਤੀ ਤੇ ਜਨਮ ਨਾ ਲੈਂਦੇ ਤਾਂ ਸ਼ਾਇਦ ਅੈਸ.ਸੀ ਸਮਾਜ ਦੀ ਜਿੰਦਗੀ ਅੱਜ ਵੀ ਨਰਕ ਭਰੀ ਹੁੰਦੀ। ਉਨ੍ਹਾਂ ਨੇ ਕਿਹਾ ਕੇ ਬਾਬਾ ਸਾਹਿਬ ਦਾ ਨਾਮ ਹਮੇਸ਼ਾ ਹੀ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ। ਇਸ ਮੌਕੇ ਸੰਤ ਮਹਾਪੁਰਸ਼ਾਂ ਤੌਂ ਆਸ਼ੀਰਵਾਦ ਲੈ ਕੇ ਗੁਰਮੁੱਖ ਸਿੰਘ ਖੋਸਲਾ ਦੇ ਸਿਰ ਤੇ ਅੰਬੇਡਕਾਰੀ ਪੱਗੜ੍ਹੀ ਬੰਨ੍ਹੀ ਗਈ। ਇਸ ਸਮਾਗਮ ਵਿਚ ਬਾਲ ਯੋਗੀ ਬਾਬਾ ਪ੍ਰਗਟ ਨਾਥ ਰਹੀਮ ਪੁਰ ਵਾਲੇ, ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ,ਬਾਬਾ ਜਗੀਰ ਸਿੰਘ ਸਿੰਘ ਜੀ ਭੈਣ ਸ਼ੰਤੋਸ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਰਜਿ. ਭਾਰਤ ਮੁੱਖ ਸੰਚਾਲਕ ਸਰਬੱਤ ਦਾ ਭਲਾ ਟ੍ਰਸਟ ਨੰਦਾ ਚੌਰ ਹੁਸ਼ਿਆਰਪੁਰ,ਭੈਣ ਜੀ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ (ਭਾਰਤ) ਜਥੇਦਾਰ ਬਲਵੀਰ ਸਿੰਘ ਚੀਮਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਅਤੇ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਅਤੇ ਬਾਲ ਯੋਗੀ ਸੰਗਤ ਨਾਥ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਸੱਭ ਨੂੰ ਦੇਸ਼ ਵਿਚ ਇੱਕ ਜੁੱਟ ਹੋ ਕੇ ਰਾਹਿਣਾ ਚਾਹੀਦਾ ਹੈ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਣ ਦਾ ਸਾਡਾ ਫਰਜ ਬਣਦਾ ਹੈ! ਇਸ ਪ੍ਰੋਗਰਾਮ ਵਿਚ ਸਮਾਜਿਕ ਅਤੇ ਰਾਜਨੀਤਿਕ ਆਗੂ ਵੀ ਸ਼ਾਮਿਲ ਹੋੲੇ ਜਿਨ੍ਹਾਂ ਵਿਚ ਸੁਸ਼ੀਲ ਰਿੰਕੂ ਸਾਬਕਾ ਲੋਕ ਸਭਾ ਮੈਂਬਰ ਜਲੰਧਰ, ਚੰਦਨ ਗਰੇਵਾਲ ਚੇਅਰਮੈਨ ਨਗਰ ਨਿਗਮ ਕਮੀਸ਼ਨ ਪੰਜਾਬ ਅਤੇ ਰਜਿੰਦਰ ਸਿੰਘ ਰਿਟਾਇਰ ਐਸ.ਐਸ.ਪੀ ਜਲੰਧਰ, ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਇਗਰ ਫੋਰਸ ਨੇ ਵੀ ਜੋ ਬਾਬਾ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕੀਤੇ ਉਸ ਦੀ ਸੰਖੇਪ ਰੂਪ ਵਿਚ ਜਾਣਕਾਰੀ ਦਿੱਤੀ ! ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਆਲ ਇੰਡੀਆ ਐਸ.ਸੀ ਐਸ.ਟੀ ਰੇਲਵੇ ਇੰਪਲਾਇਜ਼ ਐਸੋੰਇਸੇਸ਼ਨ ਤੌਂ ਸਾਥੀ ਨਰੇਸ਼ ਹੰਸ,ਰਜੇਸ਼ ਕੁਮਾਰ ਥਾਪਰ ਅਤੇ ਕਮਲ ਨਕੋਦਰ ਦਾ ਵੀ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਕ੍ਰਾਂਤੀਕਾਰੀ ਸਮਾਗਮ ਵਿਚ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੌਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਅਜੀਤ ਰਾਮ ਲੇਸੜੀ ਵਾਲ ਰਾਸ਼ਟਰੀ ਸਕੱਤਰ,ਕੁਲਜੀਤ ਸਿੰਘ ਰਾਸ਼ਟਰੀ ਸਪੋਕਸਪ੍ਰਸਨ,ਹਰਵਿੰਦਰ ਮਾਨ ਉੱਪ ਪੰਜਾਬ,ਮਨੋਜ ਕੁਮਾਰ ਮੁਰਾਰ ਇੰਚਾਰਜ ਪੰਜਾਬ,ਬਾਬਾ ਇੰਦਰਜੀਤ ਮਾਨਾ ਤਲਵੰਡੀ ਜਨਰਲ ਸਕੱਤਰ ਪੰਜਾਬ,ਸੁਨੀਲ ਮਸੀਹ (ਕਾਕਾ) ਪ੍ਰਧਾਨ ਦੁਆਬਾ ਜੌਨ,ਜਤਿੰਦਰਪਾਲ ਖੋਸਲਾ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ, ਮਨਜੀਤ ਕੌਰ ਮਾਨ ਉਪ ਪ੍ਰਧਾਨ ਮਹਿਲਾ ਵਿੰਗ ਪੰਜਾਬ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ,ਐਡਵੋਕੇਟ ਰਮਨਦੀਪ ਕੌਰ,ਕੇ.ਕੇ ਸੱਭਰਵਾਲ,ਸੁੱਖਵਿੰਦਰ ਥਾਪਰ, ਡਾ. ਭੱਟੀ ਹੁਸ਼ਿਆਰਪੁਰ, ਪਾਸਟਰ ਮਹੋਨ ਲਾਲ,ਜਗਤ ਰਾਮ ਜੋਨੀ ਬੁਲੋਵਾਲ,ਸੰਦੀਪ ਬੁਲੋਵਾਲ,ਨਿੰਦਰ ਸਿੰਘ ਪ੍ਰਧਾਨ ਮੁਕਤਸਰ, ਦਰਸ਼ਨ ਸਿੰਘ ਬੁਲੋਵਾਲ ਆਦਿ ਸਾਥੀ ਮੌਜੂਦ ਸਨ! ਇਸ ਮੌਕੇ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲ ਪੁਰੀ ਅਤੇ ਅਭੀ ਸਹੋਤਾ ਨੇ ਮਿਸ਼ਨਰੀ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾਈ!