ਚੰਡੀਗੜ, 20 ਅਕਤੂਬਰ (ਵਿਸ਼ਵ ਵਾਰਤਾ) –ਆਲ ਇੰਡੀਆ ਜੱਟ ਮਹਾਂ ਸਭਾ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਦਿਵਸ ਸਾਂਝੇ ਤੌਰ ਤੇ ਮਨਾਇਆ ਗਿਆ ।ਪਰੋਗਰਾਮ ਦੀ ਪ੍ਰਧਾਨਗੀ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਪਾ ਕੇ ਕੀਤਾ ਇਸ ਦੌਰਾਨ ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕੀਤੀ ਕਿ ਕਿਰਤ ਕਮਾਈ ਵਿੱਚੋਂ ਭਲਾਈ ਲਈ ਵੀ ਦਸਵੰਧ ਕੱਢ ਕੇ ਆਪਣੇ ਗੁਰੂਆਂ, ਪੀਰਾਂ,ਫਕੀਰਾਂ,ਸੰਤਾਂ ਅਤੇ ਭਗਤੀ ਦੇ ਮਾਰਗ ਦਰਸ਼ਕ ਸਮੂੰਹ ਪੈਗੰਬਰਾਂ ਦੇ ਪੁਰਬ ਮਨਾਉਂਣੇ ਚਾਹੀਦਾ ਹਨ।ਸਮਾਗਮ ਵਿਚ ਸ਼ਾਮਲ ਹੋਰਨਾਂ ਤੋਂ ਇਲਾਵਾ ਜੱਟ ਮਹਾਂ ਸਭਾ ਦੇ ਆਗੂਆਂ ਅਤੇ ਲੰਬੜਦਾਰ ਯੂਨੀਅਨ ਦੇ ਆਗੂ ਗੁਰਬਚਨ ਸਿੰਘ ਬਹਿਲਾਣਾ,ਜੁਗਰਾਜ ਸਿੰਘ ਮਾਨ,ਚੌਧਰੀ ਬਲਜੀਤ ਸਿੰਘ, ਗੁਰਤੇਜ ਕੌਰ ਸਿੱਧੂ ਅਤੇ ਭੁਪਿੰਦਰ ਸਿੰਘ ਕਜਹੇੜੀ ਨੇ ਆਪਣੇ ਸ਼ੁੱਭ ਵਿਚਾਰ ਪੇਸ਼ ਕੀਤੇ ਅਤੇ ਨੰਬਰਦਾਰ ਨਛੱਤਰ ਸਿੰਘ ਰਾਏਪੁਰ ਖੁਰਦ ਨੇ ਸਮਾਗਮ ਵਿੱਚ ਪਹੁੰਚਣ ‘ਤੇ ਨੰਬਰਦਾਰਾਂ ਅਤੇ ਜੱਟ ਮਹਾਂ ਸਭਾ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ ਅੱਜ ਅਜਨਾਲਾ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ...