ਬਾਦਲਾਂ ਵਾਂਗ ਕੈਪਟਨ ਵੀ ਰੱਦ ਕੀਤੇ ਉਮੀਦਵਾਰਾਂ ਨੂੰ ਲੋਕਾਂ ਦੇ ਸਿਰਾਂ ‘ਤੇ ਬੈਠਾ ਰਿਹੈ :ਭਗਵੰਤ ਮਾਨ

184
Advertisement

ਚੰਡੀਗੜ, 18 ਅਕਤੂਬਰ (ਵਿਸ਼ਵ ਵਾਰਤਾ)- ਅਕਾਲੀ-ਭਾਜਪਾ ਸਰਕਾਰ ਦੀ ਤਰਜ਼ ‘ਤੇ ਕੈਪਟਨ ਸਰਕਾਰ ਵਲੋਂ ਹਾਰੇ ਹੋਏ ਉਮੀਦਵਾਰਾਂ ਰਾਹੀਂ ਸਰਕਾਰੀ ਚੈਕ ਵੰਡਣ ਦੀ ਪ੍ਰਕਿਰਿਆ ਨੂੰ ਲੋਕਤੰਤਰ ਵਿਰੋਧੀ ਦੱਸਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਨਿਖੇਧੀ ਕੀਤੀ ਹੈ।
‘ਆਪ‘ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਅਤੇ ਲੋਕਤੰਤਰ ਦੀ ਪ੍ਰਵਾਹ ਕੀਤੇ ਬਿਨਾ ਜੋ-ਜੋ ਆਪਹੁਦਰੀਆਂ ਕੀਤੀਆਂ ਸਨ, ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਰ ਰਹੀ ਹੈ। ਲੋਕਾਂ ਵਲੋਂ ਰੱਦ ਕੀਤੇ ਜਾ ਚੁੱਕੇ ਉਮੀਦਵਾਰਾਂ ਨੂੰ ਪਹਿਲਾਂ ‘ਹਲਕਾ ਇੰਚਾਰਜਾਂ‘ ਦੇ ਨਾਂ ‘ਤੇ ਬਾਦਲ ਸਰਕਾਰ ਨੇ ਲੋਕਾਂ ਦੇ ਸਿਰਾਂ ਉਤੇ ਧੱਕੇ ਨਾਲ ਬਠਾਈ ਰੱਖਿਆ ਹੁਣ ਕੈਪਟਨ ਅਮਰਿੰਦਰ ਸਿੰਘ ‘ਸਮਾਜ ਨਿਗਰਾਨਾਂ‘ ਦੇ ਰੂਪ ‘ਚ ਬੈਠਾ ਰਹੀ ਹੈ, ਜਦਕਿ ਇਹੋ ਕਾਂਗਰਸੀ ਅਤੇ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਦੇ ‘ਹਲਕਾ ਇੰਚਾਰਜਾਂ‘ ਦਾ ਵਿਰੋਧ ਕਰਦੇ ਹੋਏ ਵਿਕਾਸ ਕਾਰਜਾਂ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਸਥਾਨਕ ਵਿਧਾਇਕਾਂ ਦੀ ਸ਼ਮੂਲੀਅਤ ਮੰਗਦੇ ਸਨ। ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਇਕੋ ਥੈਲੀ ਦੇ ਚੱਟੇ-ਬਟੇ ਸਾਬਤ ਹੋਏ ਹਨ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਤੀਆਂ ਦੇ ਨਾਂ ਬਦਲ ਕੇ ਜੁਮਲਿਆਂ ਦੀ ਬਰਸਾਤ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਲੋਂ ਰੱਦ ਕੀਤੇ ਆਪਣੇ ਕਾਂਗਰਸੀ ਉਮੀਦਵਾਰਾਂ ਦੇ ਨਾਂ ਬਦਲ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਨ ਨੇ ਵਿਅੰਗ ਕੀਤਾ ਕਿ ਜੋ ਲੀਡਰ ਸਮਾਜ ਵਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕੇ ਹਨ, ਉਨਾਂ ਨੂੰ ਧੱਕੇ ਨਾਲ ਸਮਾਜ ਦਾ ਨਿਗਰਾਨ ਨਹੀਂ ਬਣਾਇਆ ਜਾ ਸਕਦਾ।
ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ‘ਚ ਚੁਣੇ ਹੋਏ ਸਥਾਨਕ ਨੁਮਾਇੰਦੇ ਨੂੰ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਦਾ ਹੱਕ ਦੇਣਾ ਚਾਹੀਦਾ ਹੈ, ਕਿਉਂਕਿ ਜਨਤਾ ਲਈ ਉਸ ਦੀ ਵੀ ਜਵਾਬਦੇਹੀ ਬਣਦੀ ਹੈ, ਬੇਸ਼ੱਕ ਉਹ ਵਿਰੋਧੀ ਧਿਰ ‘ਚ ਕਿਉਂ ਨਾ ਹੋਵੇ, ਪ੍ਰੰਤੂ ਇਹ ਵਰਤਾਰਾ ਲੋਕਤੰਤਰ ਪ੍ਰਣਾਲੀ ਨੂੰ ਨਾ ਕੇਵਲ ਕਮਜ਼ੋਰ ਕਰਨ ਵਾਲਾ ਹੈ, ਬਲਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦਾ ਹੈ। ਭਗਵੰਤ ਮਾਨ ਨੇ ਆਪਣੇ ਲੋਕ ਸਭਾ ਹਲਕੇ ਸੰਗਰੂਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਭਦੌੜ ਤੋਂ ਹਾਰੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਲਕੇ ਦਾ ‘ਘੜੰਮ ਚੌਧਰੀ‘ ਬਣਾ ਕੇ ਬਾਦਲਾਂ ਨੇ ਲੋਕਾਂ ਦਾ ਮਜ਼ਾਕ ਉਡਾਇਆ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵਲੋਂ ਰੱਦ ਕੀਤੇ ਜਾ ਚੁੱਕੇ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਲੋਕਾਂ ਦੇ ਸਿਰ ‘ਤੇ ਬਿਠਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ‘ਚ ਉਹ ਹੀ ਜਨਤਾ ਦਾ ਆਗੂ ਹੁੰਦਾ ਹੈ ਜੋ ਲੋਕਾਂ ਦੇ ਮਨਾਂ ‘ਤੇ ਰਾਜ ਕਰਨ ਦੀ ਸਮਰੱਥਾ ਰੱਖਦਾ ਹੋਵੇ, ਧੱਕੇ ਨਾਲ ‘ਚੌਧਰੀ‘ ਬਣਾਏ ਹੋਏ ਤਥਾ-ਕਥਿਤ ਆਗੂਆਂ ਨੂੰ ਲੋਕ ਇਕ ਨਹੀਂ ਵਾਰ-ਵਾਰ ਰੱਦ ਕਰਨ ਦੀ ਤਾਕਤ ਰੱਖਦੇ ਹਨ।
ਭਗਵੰਤ ਮਾਨ ਨੇ ਮੰਗ ਕੀਤੀ ਕਿ ਸਾਰੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਦਾ ਸੰਵਿਧਾਨਿਕ ਹੱਕ ਬਹਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਮੱਥੇ ਤੋਂ ਬਾਦਲਾਂ ਦੇ ਪਦ ਚਿੰਨ ‘ਤੇ ਚੱਲਣ ਦਾ ਦਾਗ ਧੋਣ।

ਰੌਸਨੀਆਂ ਦਾ ਤਿਉਹਾਰ ਦੀਵਾਲੀ ਭਾਰਤ ਵਾਸੀਆਂ ਦੀ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ ਇਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਅਤੇ ਦੁੁਨੀਆ ਭਰ ‘ਚ ਵਸਦੇ ਪੰਜਾਬੀਆਂ ਨੂੰ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਦੀਆਂ ਵਧਾਈਆਂ ਦਿੰਦੇ ਹੋਏ ਪੇਸ਼ ਕੀਤੇ। ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਕਿਹਾ ਕਿ ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ ਹੈ ਇਸ ਦਿਨ ਹਰ ਇੱਕ ਨੂੰ ਆਪਣੇ ਗੁੱਸੇ ਗਿਲੇ ਭੁੱਲਾ ਕੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ।

Advertisement

LEAVE A REPLY

Please enter your comment!
Please enter your name here