ਬਾਗੇਸ਼ਵਰ ਵਾਲੇ ਬਾਬਾ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਪ੍ਰੋਗਰਾਮ ‘ਚ ਮਚੀ ਭਗਦੜ- 10 ਜ਼ਖਮੀ
ਚੰਡੀਗੜ੍ਹ,12ਜੁਲਾਈ(ਵਿਸ਼ਵ ਵਾਰਤਾ)- ਗ੍ਰੇਟਰ ਨੋਇਡਾ ਦੇ ਬਾਗੇਸ਼ਵਰ ਦੇ ਬਾਬਾ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਬ੍ਰਹਮ ਦਰਬਾਰ ਵਿੱਚ ਅੱਜ ਭੀੜ ਹੋਣ ਕਾਰਨ ਭਗਦੜ ਮਚ ਗਈ। ਗਰਮੀ ਅਤੇ ਹੁੰਮਸ ਕਾਰਨ ਕਈ ਲੋਕ ਬੇਹੋਸ਼ ਹੋ ਗਏ। 10 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਸਮੇਂ ਪ੍ਰੋਗਰਾਮ ‘ਚ 5 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਸਨ।ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ, ਬਜ਼ੁਰਗ ਅਤੇ ਔਰਤਾਂ ਹਨ। ਫਿਲਹਾਲ ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ।