ਬਲਾਚੌਰ 17
ਦਸੰਬਰ (ਵਿਸ਼ਵ ਵਾਰਤਾ ) ਅੱਜ ਹੋਈ ਨਗਰ ਕੌਂਸਲ ਬਲਾਚੌਰ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ।ਚੋਣ ਨਤੀਜੇ ਇਸ ਤਰਾਂ ਰਹੇ-ਵਾਰਡ ਨੰਬਰ 1 ਤੋਂ ਕਾਂਗਰਸ ਦੀ ਬਲਵਿੰਦਰ ਕੌਰ,ਵਾਰਡ ਨੰਬਰ 2 ਤੋਂ ਕਾਂਗਰਸ ਦੇ ਸੋਮ ਨਾਥ ਆਰੇਵਾਲ,ਵਾਰਡ ਨੰਬਰ 3 ਤੋਂ ਸਾਂਝੇ ਮੋਰਚੇ ਦੀ ਅਮਨਪ੍ਰੀਤ ਕੌਰ,ਵਾਰਡ ਨੰਬਰ 4 ਤੋਂ ਕਾਂਗਰਸ ਦੇ ਲਾਲ ਬਹਾਦਰ ਗਾਂਧੀ,ਵਾਰਡ ਨੰਬਰ 5 ਤੋਂ ਕਾਂਗਰਸ ਦੇ ਨਰੇਸ਼ ਚੇਚੀ (ਬਿਨਾ ਮੁਕਾਬਲਾ ਜੇਤੂ),ਵਾਰਡ ਨੰਬਰ 6 ਤੋਂ ਕਾਂਗਰਸ ਸਵਿਤਾ ਬਜਾਜ,ਵਾਰਡ ਨੰਬਰ 7 ਤੋਂ ਸਾਂਝਾ ਮੋਰਚਾ ਦੀ ਰੇਖਾ ਰਾਣੀ,ਵਾਰਡ ਨੰਬਰ8 ਤੋਂ ਸਾਂਝੇ ਮੋਰਚੇ ਦੇ ਨਿਥਲੇਸ਼ ਸੋਨੀ,ਵਾਰਡ ਨੰਬਰ 9 ਕਾਂਗਰਸ ਦੀ ਵੀਰਤਾ ਰਾਣੀ,ਵਾਰਡ ਨੰਬਰ 10 ਤੋਂ ਕਾਂਗਰਸ ਦੇ ਨਰਿੰਦਰ ਘਈ,ਵਾਰਡ ਨੰ 11 ਤੋਂ ਕਾਂਗਰਸ ਦੀ ਕੁਲਦੀਪ ਕੌਰ (ਬਿਨਾ ਮੁਕਾਬਲਾ ਜੇਤੂ),ਵਾਰਡ ਨੰਬਰ 12 ਤੋਂ ਆਜਾਦ ਕਾਮਰੇਡ ਪਰਵਿੰਦਰ ਮੇਨਕਾ ਭਿੰਦਾ),ਵਾਰਡ ਨੰਬਰ 13 ਤੋਂ ਕਾਂਗਰਸ ਦੀ ਅਨੀਤਾ ਰਾਣੀ (ਬਿਨਾ ਮੁਕਾਬਲਾ ਜੇਤੂ),ਵਾਰਡ ਨੰਬਰ 14 ਤੋਂ ਸਾਂਝੇ ਮੋਰਚੇ ਦੇ ਸੋਢੀ ਸਿੰਘ ਮੰਡੇਰ ਅਤੇ ਵਾਰਡ ਨੰਬਰ 15 ਤੋਂ ਸਾਂਝੇ ਮੋਰਚੇ ਦਾ ਪਰਵਿੰਦਰ ਪੰਮਾਂ ਜੇਤੂ ਰਹੇ।ਇਸ ਸ਼ਾਨਦਾਰ ਜਿੱਤ ਤੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮੂਹ ਕੌਂਸਲਰਾਂ ਨੂੰ ਵਧਾਈ ਦਿਤੀ ਤੇ ਸ਼ਹਿਰ ਵਾਸੀਆਂ ਦਾ ਧਨਵਾਦ ਕੀਤਾ।