ਬਰਫ ਦੇ ਤੋਦੇ ਹੇਠ ਦਬ ਕੇ ਸ਼ਹੀਦ ਹੋਏ ਮਾਨਸਾ ਦੇ ਅਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

329
Advertisement

ਮਾਨਸਾ, 6 ਮਾਰਚ (ਵਿਸ਼ਵ ਵਾਰਤਾ)- 266 ਬਿਰਗੇਡੀਅਰ ਇੰਜਨੀਅਰ ਵਿੰਗ ਵਿਚ ਤਾਇਨਾਤ ਪਿੰਡ ਕੱਲ੍ਹੋ ਦਾ ਫੌਜੀ ਜਵਾਨ ਕੁੱਪਵਾੜਾ ਵਿਖੇ ਬਰਫ ਦੇ ਤੋਦੇ ਵਿਚ ਦਬਕੇ ਸ਼ਹੀਦ ਹੋ ਗਿਆ ਹੈ| ਉਸ ਦੇ ਨਾਲ ਕਈ ਹੋਰ ਨੌਜਵਾਨ ਅਤੇ ਬੁਲਡੋਜ਼ਰ ਵੀ ਲਾਪਤਾ ਹੋ ਗਿਆ ਹੈ, ਜਿਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ|
ਪਿੰਡ ਕੱਲ੍ਹੋ ਦਾ ਨੌਜਵਾਨ ਅਮਨਦੀਪ ਸਿੰਘ (25) ਪੁੱਤਰ ਰੋਹੀ ਸਿੰਘ ਪੰਜ ਸਾਲ ਪਹਿਲਾਂ 114 ਇੰਜਨੀਅਰ ਬਿਰਗੇਡ ਮਦਰ ਯੂਨਿਟ ਵਿਚ ਭਰਤੀ ਹੋਇਆ ਸੀ, ਜਿਸ ਨੂੰ ਬਾਅਦ ਵਿਚ 109 ਆਰਸੀਸੀ 268 ਬਿਰਗੇਡੀਅਰ ਇੰਜਨੀਅਰ ਵਿੰਗ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ|
ਜਾਣਕਾਰੀ ਅਨੁਸਾਰ ਐਤਵਾਰ ਨੂੰ ਜਦ ਅਮਨਦੀਪ ਸਿੰਘ ਆਪਣੇ ਸਾਥੀਆਂ ਨਾਲ ਕੁੱਪਵਾੜਾ ਵਿਖੇ ਬੁਲਡੋਜ਼ਰ ਨਾਲ ਸੜਕ ਤੋਂ ਬਰਫ ਹਟਾ ਰਹੇ ਸਨ ਤਾਂ ਅਚਾਨਕ ਬਰਫ ਦੇ ਤੋਂਦੇ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਤੋਂ ਬਾਅਦ ਅਮਨਦੀਪ ਸਿੰਘ ਮਿ੍ਤਰਕ ਪਾਇਆ ਗਿਆ ਅਤੇ ਬਾਕੀ ਸਾਥੀਆਂ ਦਾ ਕੁਝ ਵੀ ਪਤਾ ਨਾ ਲੱਗਿਆ| ਅਮਨਦੀਪ ਸਿੱਘ ਆਪਣੇ ਤਿੰਨ ਭਰਾਵਾਂ ਅਤੇ ਭੈਣ ਦਾ ਛੋਟਾ ਭਰਾ ਸੀ| ਮੰਗਲਵਾਰ ਨੂੰ ਉਸ ਦਾ ਪਿੰਡ ਕੱਲ੍ਹੋ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ|
ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਡੀਐਸਪੀ ਬਹਾਦਰ ਸਿੰਘ ਰਾਓ, ਤਹਿਸੀਲਦਾਰ ਅਮਰਜੀਤ ਸਿੰਘ ਤੇ ਪਿੰਡ ਵਾਸੀਆਂ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ|

Advertisement

LEAVE A REPLY

Please enter your comment!
Please enter your name here