ਬਰਗਾੜੀ ਮੋਰਚੇ ਚ ਬਰਨਾਲਾ ਦੇ 7 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ
ਜੈਤੋ,3 ਅਪ੍ਰੈਲ (ਰਘੂਨੰਦਨ ਪਰਾਸ਼ਰ )2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ।ਅੱਜ ਬਰਨਾਲਾ ਦੇ 7 ਸਿੰਘਾਂ ਨੇ ਵਰਿੰਦਰ ਸਿੰਘ ਢੀਂਡਸਾ,ਚਮਕੌਰ ਸਿੰਘ ਉਰਫ ਰਮਨਦੀਪ ਧਾਲੀਵਾਲ ,ਸਤਨਾਮ ਸਿੰਘ ਸ਼ਹਿਣਾ ,ਅਜੀਤ ਸਿੰਘ ਰਾਜਗੜ੍ਹ ,ਪਿਆਰਾਂ ਸਿੰਘ ਕੱਟੂ ,ਗੁਰਜੰਟ ਸਿੰਘ ਕੱਟੂ ਅਤੇ ਮੋਨੂੰ ਸਿੰਘ ਕੱਟੂ
ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਜਥੇ ਨੂੰ ਮੋਰਚੇ ਦੇ ਮੁੱਖ ਸੇਵਾਦਾਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ)ਪ੍ਰਗਟ ਸਿੰਘ ਮਖੂ ਗੁਰਲਾਲ ਸਿੰਘ ਦਬੜੀਖਾਨਾ ਜਰਨਲ ਸਕੱਤਰ ਜ਼ਿਲਾ ਫਰੀਦਕੋਟ,ਮਾਸਟਰ ਜਗਤਾਰ ਸਿੰਘ ਦਬੜੀਖਾਨਾ,ਬਾਬਾ ਬੁੱਧ ਸਿੰਘ ਗ੍ਰੰਥੀ ਬਰਗਾੜੀ,ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ,ਸੁਖਚੈਨ ਸਿੰਘ ਰਣ ਸਿੰਘ ਵਾਲਾ
,ਗੁਰਭਿੰਦਰ ਸਿੰਘ ਬਰਗਾੜੀ ਆਦਿ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਜ਼ਿਲਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਨਿਭਾਈ ਤੇ ਢਾਡੀ ਜਥਾ ਦਰਸ਼ਨ ਸਿੰਘ ਦਲੇਰ,ਰਾਮ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।