ਬਠਿੰਡਾ, 28 ਨਵੰਬਰ – ਅੱਜ ਗੋਨਿਆਣਾ-ਬਾਜਾਖਾਨਾ ਰੋਡ ਉਤੇ ਪਿੰਡ ਗੋਨਿਆਣਾ ਖੁਰਦ ਵਿਖੇ ਵਾਪਰੇ ਇੱਕ ਵੱਡੇ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਗਰੀਨ ਕੰਪਨੀ ਦੀ ਬੱਸ ਇੱਕ ਕਾਰ ਨੂੰ ਬਚਾਉਂਦਿਆਂ-ਬਚਾਉਂਦਿਆਂ ਪਲਟ ਗਈ। ਇਸ ਹਾਦਸੇ ਵਿਚ 5 ਲੋਕ ਮਾਰੇ ਗਏ, ਜਦਕਿ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।