ਬਠਿੰਡਾ, 29 ਨਵੰਬਰ – ਪੰਜਾਬ ਵਿਚ ਅੱਜ-ਕੱਲ੍ਹ ਜਿਥੇ ਵਿਆਹ-ਸ਼ਾਦੀਆਂ ਉਤੇ ਲੋਕ ਲੱਖਾਂ-ਕਰੋੜਾਂ ਖਰਚ ਕਰ ਰਹੇ ਹਨ, ਉਥੇ ਬਠਿੰਡਾ ਦੇ ਇੱਕ ਨੌਜਵਾਨ ਨੇ ਸਾਧਾਰਨ ਵਿਆਹ ਰਚਾ ਕੇ ਨੌਜਵਾਨ ਨੂੰ ਇੱਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਥੋਂ ਦੇ ਪਿੰਡ ਰਾਮਨਗਰ ਦੇ ਰਹਿਣ ਵਾਲੇ ਗੁਰਬਖਸ਼ੀਸ਼ ਸਿੰਘ ਦੇ ਪਰਿਵਾਰ ਕੋਲ 40 ਏਕੜ ਜ਼ਮੀਨ ਵੀ ਹੈ, ਪਰ ਉਹ ਆਪਣੀ ਬਰਾਤ ਸਾਈਕਲ ਉਤੇ ਲੈ ਕੇ ਗਿਆ ਤੇ ਲਾੜੀ ਨੂੰ ਸਾਈਕਲ ਦੇ ਅੱਗੇ ਬਿਠਾ ਕੇ ਲੈ ਕੇ ਆਇਆ। ਇਸ ਨੌਜਵਾਨ ਨੇ ਬਿਨਾਂ ਦਾਜ ਦੇ ਵਿਆਹ ਕੀਤਾ, ਜਿਸ ਨਾਲ ਉਸ ਦੀ ਇਲਾਕੇ ਵਿਚ ਪੂਰੀ ਸ਼ਲਾਘਾ ਹੋ ਰਹੀ ਹੈ।
ਇਸ ਦੌਰਾਨ ਗੁਰਬਖਸ਼ੀਸ਼ ਦੇ ਇਸ ਉਪਰਾਲੇ ਤੋਂ ਉਸ ਦਾ ਪਰਿਵਾਰ ਤੇ ਪਿੰਡ ਵਾਸੀ ਬਹੁਤ ਖੁਸ਼ ਹਨ।