ਜਿ਼ਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀਗਿਣਤੀ ਹੋਈ 36-3 ਸ਼ਰਧਾਲੂਆਂ ਦੇ ਨਮੂਨੇ ਬਕਾਇਆ-ਬੱਸਾਂ ਦੇ 67 ਮੈਂਬਰਾਂ ਦੀ ਰਿਪੋਰਟ ਨੈਗੇਟਿਵ
ਬਠਿੰਡਾ, 4ਮਈ( ਵਿਸ਼ਵ ਵਾਰਤਾ )- ਬਠਿੰਡਾ ਜਿ਼ਲ੍ਹੇ ਤੋਂ ਕੋਵਿਡ ਟੈਸਟ ਸਬੰਧੀਭੇਜੇ 124 ਨਮੂਨਿਆਂ ਦੀ ਰਿਪੋਰਟ ਸੋਮਵਾਰ ਨੂੰ ਪ੍ਰਾਪਤਹੋਈ ਹੈ। ਇੰਨ੍ਹਾਂ ਵਿਚੋਂ ਇਕ ਦੀ ਰਿਪੋਰਟ ਪਾਜਿਟਿਵ ਅਤੇ 123 ਦੀ ਰਿਪੋਰਟ ਨੈਗੇਟਿਵ ਮਿਲੀ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਜਿ਼ਲ੍ਹੇ ਵਿਚ ਕਰੋਨਾ ਨਾਲਲੜ ਰਹੇ ਲੋਕਾਂ ਦੀ ਕੁੱਲ ਗਿਣਤੀ 36 ਹੋਗਈ ਹੈ।ਇਹ ਸਾਰੇ ਲੋਕ ਪਿੱਛਲੇ ਦਿਨੀਂ ਪੰਜਾਬ ਤੋਂ ਬਾਹਰ ਤੋਂ ਪਰਤੇ ਸਨ ਅਤੇ ਜਿ਼ਲ੍ਹੇ ਵਿਚ ਦਾਖਲੇਤੋਂ ਲੈ ਕੇ ਹੀ ਇੰਨ੍ਹਾਂ ਨੂੰ ਸਰਕਾਰੀ ਨਿਯੰਤਰਨ ਹੇਠ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰੱਖਿਆਹੋਇਆ ਸੀ ਅਤੇ ਜਿੰਨ੍ਹਾਂ ਦੀ ਰਿਪੋਟ ਪਾਜਿਟਿਵ ਆਈ ਉਨ੍ਹਾਂ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾਗਿਆ ਹੈ ਜਿੱਥੇ ਉਹ ਠੀਕਠਾਕ ਹਨ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇਦੱਸਿਆ ਕਿ ਨਾਂਦੇੜ ਸ਼ਾਹਿਬ ਤੋਂ ਪਰਤੇ ਸ਼ਰਧਾਲੂਆਂ ਵਿਚੋਂ 3 ਨੂੰ ਛੱਡ ਕੇ ਸਭ ਦੀ ਰਿਪੋਟ ਪ੍ਰਾਪਤ ਹੋ ਗਈ ਹੈ।ਇੰਨ੍ਹਾਂ ਤਿੰਨ ਦੇ ਸੈਂਪਲਾਂ ਦੀਰਿਪੋਟ ਪ੍ਰਾਪਤ ਨਾ ਹੋਣ ਕਰਕੇ ਇੰਨ੍ਹਾਂ ਦੇ ਸੈਂਪਲ ਅੱਜ ਦੁਬਾਰਾ ਭੇਜੇ ਜਾ ਰਹੇ ਹਨ। ਉਨ੍ਹਾਂ ਨੇਦੱਸਿਆ ਕਿ ਇਸ ਤੋਂ ਬਿਨ੍ਹਾਂ ਪੀਆਰਟੀਸੀ ਦੇ 67ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿ਼ਲ੍ਹਾਵਾਸੀਆਂ ਨੂੰ ਸਪੱਸ਼ਟ ਕੀਤਾ ਕਿ ਜਿੰਨ੍ਹਾਂ 36ਵਿਅਕਤੀਆਂ ਦੀ ਰਿਪੋਰਟ ਪਾਜਿਟਵ ਆਈ ਹੈ ਉਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਹੋਣ ਕਾਰਨਉਨ੍ਹਾਂ ਦਾ ਸਥਾਨਕ ਸੰਪਰਕ ਨਹੀਂ ਹੈ ਅਤੇ ਇਸ ਕਾਰਨ ਸਥਾਨਕ ਪੱਧਰ ਤੇ ਬਿਮਾਰੀ ਦੀ ਲਾਗ ਦਾ ਕੋਈਸ਼੍ਰੋਤ ਜਿ਼ਲ੍ਹੇ ਵਿਚ ਨਹੀਂ ਹੈ।ਇਸ ਤੋਂ ਬਿਨ੍ਹਾਂ ਰਾਜਸਥਾਨ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਤੋਂ ਇਲਾਵਾ ਰਾਜਸਥਾਨ ਤੋਂਪਰਤੇ ਮਜਦੂਰਾਂ ਦੇ ਵੀ ਹਾਲੇ ਤੱਕ ਜਿੰਨ੍ਹੇ ਨਮੂਨਿਆਂ ਦੀ ਰਿਪੋਰਟ ਆਈ ਹੈ ਉਨ੍ਹਾਂ ਸਭ ਦੀ ਰਿਪੋਰਟਨੈਗੇਟਿਵ ਮਿਲੀ ਹੈ। ਇਸ ਲਈ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਪਰ ਪ੍ਰਸ਼ਾਸਨ ਦੀਆਂ ਹਦਾਇਤਾਂਦਾ ਸਖ਼ਤੀ ਨਾਲ ਪਾਲਣ ਕਰਦੇ ਰਹਿਣ ਅਤੇ ਘਰਾਂ ਦੇ ਅੰਦਰ ਹੀ ਰਹਿਣ। ਛੋਟ ਦੇ ਸਮੇਂ ਦੌਰਾਨ ਬਾਹਰਨਿਕਲਦੇ ਸਮੇਂ ਮਾਸਕ ਜਰੂਰ ਪਾਇਆ ਜਾਵੇ ਅਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ।ਉਨ੍ਹਾਂ ਨੇਸ਼ਰਾਰਤੀ ਤੱਤਾਂ ਨੂੰ ਅਫਵਾਹਾਂ ਫੈਲਾਉਣ ਤੋਂ ਵਰਜਦਿਆਂ ਕਿਹਾ ਕਿ ਜੇਕਰ ਕਿਸੇ ਨੇ ਤੱਥਾਂ ਤੋਂਰਹਿਤ ਕੋਈ ਝੂਠੀ ਸੂਚਨਾ ਸ਼ੋਸਲ ਮੀਡੀਆ ਤੇ ਪਾਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇਕਿਹਾ ਕਿ ਮਰੀਜ ਦੀ ਆਗਿਆ ਤੋਂ ਬਿਨ੍ਹਾਂ ਉਸਦੀ ਪਹਿਚਾਣ ਪ੍ਰਗਟ ਕਰਨਾ ਗੈਰ ਕਾਨੂੰਨੀ ਹੈ। ਇਸ ਲਈਮਰੀਜਾਂ ਸਬੰਧੀ ਨਿੱਜੀ ਜਾਣਕਾਰੀ ਲੋਕ ਪ੍ਰਗਟ ਨਾ ਕਰਨ।ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਦੀ ਰਿਪੋਟਪਾਜਿਟਿਵ ਆਈ ਹੈ ਉਹ ਮਾਹਿਰ ਡਾਕਟਰਾਂ ਦੀ ਦੇਖਰੇਖ ਹੇਠ ਹਨ।