Advertisement
ਚੰਡੀਗੜ੍ਹ/ਬਠਿੰਡਾ, 21 ਮਾਰਚ (ਵਿਸ਼ਵ ਵਾਰਤਾ) – ਵਾਢੀ ਦਾ ਸਮਾਂ ਨੇੜੇ ਆਉਣ ਤੋਂ ਪਹਿਲਾਂ ਅੱਜ ਬਠਿੰਡਾ ਜ਼ਿਲ੍ਹੇ ਵਿਚ ਪਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ| ਇਸ ਤੋਂ ਇਲਾਵਾ ਇਸ ਖੇਤਰ ਵਿਚ ਤੇਜ਼ ਹਵਾਵਾਂ ਕਾਰਨ ਕਈ ਏਕੜ ਕਣਕ ਵਿਛ ਗਈ ਹੈ, ਜਿਸ ਕਾਰਨ ਕਿਸਾਨ ਬੇਹੱਦ ਚਿੰਤਤ ਹਨ|
ਦੱਸਣਯੋਗ ਹੈ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿਚ ਜਿੱਥੇ ਤਾਜ਼ਾ ਬਰਫਬਾਰੀ ਹੋਈ, ਉਥੇ ਪੰਜਾਬ ਵਿਚ ਹਲਕੀ ਬਾਰਿਸ਼ ਅਤੇ ਕਈ ਥਾਈਂ ਭਾਰੀ ਬਾਰਿਸ਼ ਹੋਈ|
ਇਸ ਦੌਰਾਨ ਮੌਸਮ ਦੀ ਇਸ ਕਰੋਪੀ ਕਾਰਨ ਕਿਸਾਨ ਬੇਹੱਦ ਚਿੰਤਤ ਹਨ ਕਿਉਂਕਿ ਕੁਝ ਹੀ ਦਿਨਾਂ ਵਿਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਇਸ ਗੜ੍ਹੇਮਾਰੀ ਕਾਰਨ ਇਸ ਵਾਰ ਝਾੜ ਘੱਟ ਨਿਕਲੇਗਾ|
Advertisement