ਬਟਾਲਾ ਸ਼ਹਿਰ ਵਿਚ ਖਜੂਰੀਆ ਨੇ ਕੀਤਾ ਰੋਡ ਸ਼ੋਅ

349
Advertisement

ਬਟਾਲਾ, 3 ਸਤੰਬਰ (ਵਿਸ਼ਵ ਵਾਰਤਾ)-ਆਮ  ਆਦਮੀ  ਪਾਰਟੀ  ਵਲੋਂ  ਆਪਣੀ  ਚੋਣ  ਮੁਹਿੰਮ  ਨੂੰ  ਹੋਰ ਤੇਜ ਕਰਦੇ ਹੋਏ  ਉਮੀਦਵਾਰ  ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੀ ਅਗਵਾਈ  ਵਿਚ  ਬਟਾਲਾ  ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ  ਕੀਤਾ ਗਿਆ। ਸ਼ਹਿਰ ਦੇ  ਮੁੱਖ  ਬਾਜਾਰਾਂ ਵਿਚੋਂ  ਖਜੂਰੀਆ ਨੂੰ ਸ਼ਹਿਰ ਵਾਸੀਆਂ  ਵਲੋਂ  ਭਰਪੂਰ  ਹੁੰਗਾਰਾ ਮਿਲਿਆ।  ਇਸ ਦੌਰਾਨ ਉਮੀਦਵਾਰ  ਖਜੂਰੀਆ ਦੇ ਨਾਲ ਵਧਾਇਕ ਮਾਸਟਰ ਬਲਦੇਵ ਸਿੰਘ, ਪਰਮਜੀਤ ਸਿੰਘ ਸਚਦੇਵਾ, ਜਰਨੈਲ ਸਿੰਘ, ਅਨਿਲ ਅਗਰਵਾਲ, ਅਤਰ ਸਿੰਘ, ਸੁਖਬਾਜ ਸਿੰਘ ਪਰਵਾਨਾ, ਧੀਰਜ ਵਰਮਾ ਅਤੇ ਭਗਤ ਸਿੰਘ ਵੀ ਸ਼ਾਮਿਲ ਸਨ।
ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ  ਕਰਦੇ ਖਜੂਰੀਆ ਨੇ ਕਿਹਾ ਕਿ ਉਹ  ਗੁਰਦਾਸਪੁਰ ਹਲਕੇ ਵਿਚ ਇਕੱਲੇ  ਸਥਾਨਕ ਉਮੀਦਵਾਰ ਹਨ ਅਤੇ ਇਸ ਇਲਾਕੇ ਦੀਆਂ ਮੁਸ਼ਕਲਾਂ ਤੋਂ ਪੂਰੀ ਤਰਾਂ ਜਾਣੂ ਹਨ ਜਦਕਿ ਕਾਂਗਰਸ ਅਤੇ ਬੀਜੇਪੀ ਦੇ ਦੋਵੇਂ ਉਮੀਦਵਾਰਾਂ ਦਾ ਇਥੋਂ ਦੀ ਜਨਤਾ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨਾਂ ਕਿਹਾ ਕਿ ਉਹ ਬਟਾਲਾ ਸ਼ਹਿਰ ਵਿਚ ਪਿਛਲੇ ਸਮੇ ਦੌਰਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਬੰਦ ਹੋਈਆਂ ਸਨਅਤਾਂ ਨੂੰ  ਮੁੜ ਤੋਂ  ਸ਼ੁਰੂ ਕਰਾਉਣ ਦੇ ਯਤਨ ਕਰਨਗੇ। ਉਨਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਵਿਚ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹਰ ਵਰਗ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹੀ ਰਹੀ ਹੈ।
ਖਜੂਰੀਆ ਨੇ ਕਿਹਾ ਕਿ ਬੀਜੇਪੀ ਨੇ  ਕੇਂਦਰ ਸਰਕਾਰ ਦੀ ਨੋਟਬੰਦੀ ਅਤੇ ਜੀਐਸਟੀ ਰਾਹੀਂ ਦੇਸ਼ ਦੇ ਸਮੁਚੇ ਕਾਰੋਬਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਮਹਿੰਗਾਈ ਕਾਰਨ ਗਰੀਬ ਲੋਕਾਂ ਦਾ ਜੀਵਨ ਹਰਾਮ ਕਰ ਦਿੱਤਾ ਹੈ। ਉਨਾਂ ਕਿਹਾ ਇਹ ਦੋਵੇਂ ਪਾਰਟੀਆਂ ਦੇਸ਼ ਦੀ ਬਰਬਾਦੀ ਲਈ ਜਿੰਮੇਵਾਰ ਹਨ। ਉਨਾਂ ਵੋਟਰਾਂ ਨੂੰ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੀ ਘਟੀਆ ਕਾਰਗੁਜਾਰੀ ਵਿਰੁੱਧ ਆਪਣਾ ਰੋਸ ਜਾਹਿਰ ਕਰਨ ਦੇ ਇਸ ਸੁਨਿਹਰੇ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਵਿਚੋਂ ਹੀ ਸਥਾਨਕ ਉਮੀਦਵਾਰ  ਦੀ ਚੋਣ ਕਰਨ ਤਾਂ ਕਿ ਇਨਾਂ ਭਿ੍ਰਸ਼ਟ ਆਗੂਆਂ ਨੂੰ  ਸਬਕ ਸਿਖਾਇਆ ਜਾ ਸਕੇ।

Advertisement

LEAVE A REPLY

Please enter your comment!
Please enter your name here