ਬਟਾਲਾ ’ਚ ਭਾਜਪਾ ਦਾ ਹੋਇਆ ਮੁਕੰਮਲ ਸਫਾਇਆ, ਸਮੁੱਚੀ ਲੀਡਰਸ਼ਿਪ ਅਕਾਲੀ ਦਲ ’ਚ ਹੋਈ ਸ਼ਾਮਲ
ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਹੇਠ 9 ਸਾਬਕਾ ਕੌਂਸਲਰ, 2 ਮੌਜੂਦਾ ਕੌਂਸਲਰ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੰਡਲ ਮੀਤ ਪ੍ਰਧਾਨ ਅਕਾਲੀ ਦਲ ਵਿਚ ਹੋਏ ਸ਼ਾਮਲ
ਅੰਮ੍ਰਿਤਸਰ, 14 ਦਸੰਬਰ (ਵਿਸ਼ਵ ਵਾਰਤਾ):- ਭਾਰਤੀ ਜਨਤਾ ਪਾਰਟੀ ਦਾ ਅੱਜ ਬਟਾਲਾ ਵਿਚ ਉਸ ਵੇਲੇ ਮੁਕੰਮਲ ਸਫਾਇਆ ਹੋ ਗਿਆ ਜਦੋਂ ਇਸਦੀ ਸਾਰੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਈ।
ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਸ੍ਰੀ ਨਰੇਸ਼ ਮਹਾਜਨ, 9 ਸਾਬਕਾ ਕੌਂਸਲਰ, ਦੋ ਮੌਜੂਦਾ ਕੌਂਸਲਰ ਸੁਮਨ ਹਾਂਡਾ ਤੇ ਸੁਧਾ ਮਹਾਜਨ, ਬਟਾਲਾ ਭਾਜਪਾ ਮੰਡਲ ਦੇ ਸਾਬਕਾ ਮੀਤ ਪ੍ਰਧਾਨ, ਸਾਬਕਾ ਜ਼ਿਲ੍ਹਾ ਪ੍ਰਧਾਨ, ਵਪਾਰ ਮੰਡਲ, ਯੁਵਾ ਮੋਰਚਾ, ਓ ਬੀ ਸੀ ਸੈਲ ਦੇ ਅਹੁਦੇਦਾਰ, ਸੀਨੀਅਰ ਸਿਟੀਜ਼ਨ ਸੈਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਟਰੱਕ ਯੂਨੀਅਨ ਦੇ ਅਹੁਦੇਦਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਭਾਜਪਾ ਦੀ ਬਟਾਲਾ ਇਕਾਈ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਉਹ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ-ਨਾਲ ਤੇਜ਼ ਰਫਤਾਰ ਵਿਕਾਸ ਅਤੇ ਸਮਾਜ ਭਲਾਈ ਸਕੀਮਾਂ ਦਾ ਲਾਭ ਹਰ ਇਕ ਤੱਕ ਪਹੁੰਚਾਉਣ ਵਾਸਤੇ ਦ੍ਰਿੜ੍ਹ ਸੰਕਲਪ ਹਨ। ਉਹਨਾਂ ਨੇ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਇਆ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਵਿਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਸ੍ਰੀ ਨਰੇਸ਼ ਮਹਾਜਨ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਤਸੱਲੀ ਹੈ ਕਿ ਅਕਾਲੀ ਦਲ ਧਰਮ ਨਿਰਪੱਖ ਹੈ ਤੇ ਉਹ ਮਹਿਸੂਸ ਕਰਦੇ ਹਨ ਕਿ ਸਿਰਫ ਅਕਾਲੀ ਦਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੂੰ ਮੋਹਰੀ ਬਣਾ ਸਕਦਾ ਹੈ।
ਉਹਨਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਵਿਚ ਹਿੰਦੂ-ਸਿੱਖ ਏਕਤਾ ਕਾਇਮ ਕਰਨ ਵਾਸਤੇ ਸ਼ਾਂਤੀ ਤੇ ਫਿਰਕੂ ਸਦਭਾਵਨਾਂ ਦੇ ਚਲਾਏ ਦੌਰ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਕੰਮ ਨੂੰ ਅੱਗੇ ਤੋਰ ਰਹੇ ਹਨ ਤੇ ਇਹੀ ਕਾਰਨ ਹੈ ਕਿ ਬਟਾਲਾ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਨੇ ਉਹਨਾਂ ’ਤੇ ਭਰੋਸਾ ਪ੍ਰਗਟਾਇਆ ਹੈ।
ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿਵੇਂ ਪੰਜਾਬ ਆਮ ਆਦਮੀ ਪਾਰਟੀ (ਆਪ) ਤੋਂ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਹੁਣ ਉਹਨਾਂ ਫੈਸਲਾ ਲਿਆ ਹੈ ਕਿ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਸ਼ਾਂਤੀ ਤੇ ਤੇਜ਼ ਰਫਤਾਰ ਵਿਕਾਸ ਦਾ ਯੁੱਗ ਵਾਪਸ ਲਿਆਂਦਾ ਜਾ ਸਕੇ। ਉਹਨਾਂ ਨੇ ਬਟਾਲਾ ਭਾਜਪਾ ਇਕਾਈ ਦਾ ਧੰਨਵਾਦ ਕੀਤਾ ਜੋ ਅੱਜ ਵੱਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਈ ਤੇ ਉਹਨਾਂ ਨੇ ਨਵੀਂ ਪਾਰਟੀ ਵਿਚ ਉਹਨਾਂ ਦਾ ਸਵਾਗਤ ਕੀਤਾ।
ਅੱਜ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ੍ਰੀ ਨਰੇਸ਼ ਮਹਾਜਨ ਸਾਬਕਾ ਪ੍ਰਧਾਨ ਨਗਰ ਨਿਗਮ ਬਟਾਲਾ, ਕਾਰਜਕਾਰੀ ਚੇਅਰਮੈਨ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ, ਕਾਰਜਕਾਰੀ ਮੈਂਬਰ ਭਾਜਪਾ ਪੰਜਾਬ, ਰਾਕੇਸ਼ ਮਹਾਜਨ ਪ੍ਰਧਾਨ ਕੇਂਦਰੀ ਮਹਾਜਨ ਸਭਾ ਬਟਾਲਾ ਤੇ ਸਾਬਕਾ ਮੀਤ ਪ੍ਰਧਾਨ ਭਾਜਪਾ ਮੰਡਲ ਬਟਾਲਾ, ਸੁਖਦੇਵ ਮਹਾਜਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਜਪਾ ਬਟਾਲਾ ਤੇ ਸਾਬਕਾ ਐਮ ਸੀ, ਰੰਜਨ ਮਲਹੋਤਰਾ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਰਾਜ ਕੁਮਾਰ ਕਾਲੀ ਸਾਬਕਾ ਐਮ ਸੀ, ਅਸ਼ਵਨੀ ਮਹਾਜਨ (ਬਿੱਟੂ ਜੀ) ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਰਾਜ ਕੁਮਾਰ (ਰਾਜੂ ਅਗਰਵਾਲ) ਸਾਬਕਾ ਜ਼ਿਲ੍ਹਾ ਪ੍ਰਧਾਨ ਵਿਦਿਆਪਰ ਮੰਡਲ ਭਾਜਪਾ ਬਟਾਲਾ, ਅੰਸ਼ੂ ਹਾਂਡਾ ਸਾਬਕਾ ਮੰਡਲ ਪ੍ਰਧਾਨ ਭਾਜਪਾ, ਰਾਕੇਸ਼ ਕੁਮਾਰ (ਕੇਸ਼ਾ ਜੀ) ਸਾਬਕਾ ਪ੍ਰਧਾਨ ਓ ਬੀ ਸੀ ਮੋਰਚਾ, ਸੁਰਿੰਦਰ ਕਾਂਸਰਾ ਸਾਬਕਾ ਐਮ ਸੀ, ਰਾਜ ਕੁਮਾਰ ਸਾਬਕਾ ਐਮ ਸੀ, ਰਾਜਿੰਦਰ ਭਗਤ ਕਾਕਾ ਜੀ ਸਾਬਕਾ ਐਮ ਸੀ, ਸੁਮਰ ਹਾਂਡਾ ਕੌਂਸਲਰ ਤੇ ਸੁਧਾ ਮਹਾਜਨ ਕੌਂਸਲਰ, ਵਿਨੋਦ ਸ਼ਰਮਾ ਜ਼ਿਲ੍ਹਾ ਦਿਹਾਤੀ ਪ੍ਰਧਾਨ, ਮਨਰਾਜ ਸਿੰਘ ਬੋਪਾਰਾਏ ਸਾਬਕਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ ਪੰਜਾਬ, ਮਨੋਹਰ ਲਾਲ ਸ਼ਰਮਾ ਚੇਅਰਮੈਨ ਬ੍ਰਾਹਮਣ ਸਭਾ ਜ਼ਿਲ੍ਹਾ ਗੁਰਦਾਸਪੁਰ, ਸਤਪਾਲ ਸਾਬਕਾ ਐਮ ਸੀ, ਭੁਪਿੰਦਰ ਸਿੰਘ ਹਾਡੀ ਸਾਬਕਾ ਐਮ ਸੀ, ਰਾਜੇਸ਼ ਅਗਰਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਇੰਡਸਟਰੀ ਵਿੰਗ ਭਾਜਪਾ, ਪ੍ਰਵੀਨ ਅਗਰਵਾਲ ਸਾਬਕਾ ਪ੍ਰਧਾਨ ਯੁਵਾ ਮੋਰਚਾ ਭਾਜਪਾ, ਅਸ਼ੋਕ ਅਗਰਵਾਲ ਸਾਬਕਾ ਐਮ ਸੀ, ਮਦਨ ਮੋਹਨ ਮਹਾਜਨ ਸਾਬਕਾ ਮੀਤ ਪ੍ਰਧਾਨ ਸੀਨੀਅਰ ਸਿਟੀਜ਼ਨ ਸੈਲ ਭਾਜਪਾ, ਵਿਜੇ ਸ਼ਰਮਾ ਸਾਬਕਾ ਪ੍ਰਧਾਨ ਸਿਵਲ ਲਾਈਨ ਮੰਡਲ ਭਾਜਪਾ, ਵਿਨੋਦ ਕੁਮਾਰ (ਗੋਰਾ ਜੀ) ਜਨਰਲ ਸਕੱਤਰ ਸਿਵਲ ਮੰਡਲ ਭਾਜਪਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਸੈਲ ਭਾਜਪਾ, ਨੀਰਜ ਢੋਲਾ ਸਾਬਕਾ ਜਨਰਲ ਸਕੱਤਰ ਸਿਵਲ ਲਾਈਨ ਮੰਡਲ ਭਾਜਪਾ, ਸਚਿਨ ਸ਼ਰਮਾ ਸਾਬਕਾ ਸੋਸ਼ਲ ਮੀਡੀਆ ਇੰਚਾਰਜ ਸਿਵਲ ਲਾਈਨ ਮੰਡਲ ਭਾਜਪਾ, ਮਿੰਕੂ ਯਾਦਨ ਸਾਬਕਾ ਕੈਸ਼ੀਅਰ ਸਿਵਲ ਲਾਈਨ ਮੰਡਲ ਭਾਜਪਾ, ਬਲਜਿੰਦਰ ਸਿੰਘ ਸਾਬਕਾ ਮੀਤ ਪ੍ਰਧਾਨ ਸਿਵਲ ਲਾਈਨ ਮੰਡਲ ਭਾਜਪਾ, ਕੀਮਤੀ ਲਾਲ ਸੋਨੀ ਸਾਬਕਾ ਸਕੱਤਰ ਸਿਵਲ ਲਾਈਨ ਮੰਡਲ ਭਾਜਪਾ, ਮੁਕੇਸ਼ ਕੁਮਾਰ ਸਾਬਕਾ ਵਾਰਡ ਪ੍ਰਧਾਨ ਭਾਜਪਾ, ਰਾਮ ਦਾਸ ਮਲਹੋਤਰਾ ਸੀਨੀਅਰ ਲੀਡਰ ਭਾਜਪਾ, ਸਤਪ੍ਰਕਾਸ਼ ਸਿੰਘ ਬਹਿਲ ਸੀਨੀਅਰ ਆਗੂ ਭਾਜਪਾ, ਪ੍ਰਵੀਨ ਮਹਾਜਨ (ਲਾਟੀ ਜੀ) ਇੰਡਸਟ੍ਰੀਅਲਿਸਟ, ਜਗਦੀਸ਼ ਰਾਜ ਅਗਰਵਾਲ, ਦੀਪਕ ਅਗਰਵਾਲ ਮਹਾਸ਼ਿਆ ਇੰਡਸਟਰੀ, ਵਿਪਨ ਅਗਰਵਾਲ ਟਰੇਡਰਜ਼ ਐਸੋਸੀਏਸ਼ਨ, ਰਮਨਅਗਰਵਾਲ ਟਰੇਡਰਜ਼ ਐਸੋਸੀਏਸ਼ਨ, ਰਾਕੇਸ਼ ਭਾਟੀਆ ਸੀਨੀਅਰ ਆਗੂ ਭਾਜਪਾ ਕਮਿਸ਼ਨ ਏਜੰਟ ਫਰੂਟ ਮਾਰਕਿਟ, ਰਮਨ ਮਹਾਜਨ ਸ਼ਾਅਲ ਵਾਲੇ ਭਾਜਪਾ ਆਗੂ, ਓਂਕਾਰ ਸਿੰਘ (ਓ ਪੀ) ਭਾਜਪਾ ਆਗੂ, ਬੌਬੀ ਮਲਹੋਤਰਾ, ਜੈ ਸ਼ਿਵ, ਰਾਜੇਸ਼ ਆਹੂਜਾ, ਰਵਿੰਦਰ ਆਹੂਜਾ ਤੇ ਪਰਦੀਪ ਅਰੋੜਾ ਸਾਰੇ ਭਾਜਪਾ ਆਗੂ ਸ਼ਾਮਲ ਸਨ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਰਵੀਕਰਨ ਸਿੰਘ ਕਾਹਲੋਂ, ਸਰਦਾਰ ਤਲਬੀਰ ਸਿੰਘ ਗਿੱਲ ਤੇ ਸ੍ਰੀ ਰਾਜ ਕੁਮਾਰ ਗੁਪਤਾ ਵੀ ਹਾਜ਼ਰ ਸਨ।