ਬਜਟ ਪੰਜਾਬ ਦੇ ਵਿਕਾਸ ਨੂੰ ਨਵੀਂ ਸੇਧ ਦੇਵੇਗਾ : ਤਿ੍ਪਤ ਬਾਜਵਾ

128
Advertisement
ਮਾਲੀ ਸੰਕਟ ਦੇ ਬਾਵਜੂਦ ਹਰ ਵਿਭਾਗ ਨੂੰ ਲੋਂੜੀਦੇ ਫੰਡ ਮੁਹੱਈਆ ਕਰਵਾਏ
ਚੰਡੀਗੜ੍ਹ, 24 ਮਾਰਚ (ਵਿਸ਼ਵ ਵਾਰਤਾ) : ਪੰਜਾਬ ਵਿਧਾਨ ਸਭਾ ਵਿਚ ਅੱਜ ਪੇਸ਼ ਕੀਤੇ ਗਏ ਅਗਲੇ ਵਿੱਤੀ ਵਰ੍ਹੇ ਦੇ ਬਜਟ ਨੰੂ ਇੱਕ ਸਤੁੰਲਤ, ਭਵਿੱਖਮੁੱਖੀ ਅਤੇ ਵਿਕਾਸਮਈ ਦਸਦਿਆਂ, ਸੂਬੇ ਦੇ ਪੇਂਡੂ ਅਤੇ ਪੰਚਾਇਤ ਮੰਤਰੀ ਸ਼੍ਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਬਜਟ ਪੰਜਾਬ ਦੇ ਵਿਕਾਸ ਨੰੂ ਨਵੀਂ ਸੇਧ ਦੇਵੇਗਾ|
ਪੰਚਾਇਤ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੰੂ ਵਿਰਸੇ ਵਿਚ ਮਾਲੀ ਸੰਕਟ ਦੇ ਬਾਵਜੂਦ ਇਸ ਬਜਟ ਵਿਚ ਹਰ ਵਿਭਾਗ ਨੰੂ ਲੋਂੜੀਦੇ ਫੰਡ ਮੁਹੱਈਆ ਕੀਤੇ ਗਏ ਹਨ| ਉਹਨਾਂ ਦਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੰੂ ਇਸ ਬਜਟ ਵਿਚ 3020 ਕਰੋੜ ਰੁਪਏ ਦਿੱਤੇ ਗਏ ਹਨ ਜਦੋਂ ਕਿ ਪਿਛਲੇ ਸਾਲ ਇਹ ਰਾਸ਼ੀ 1605 ਕਰੋੜ ਰੁਪਏ ਸੀ | ਇਸੇ ਤਰਾਂ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੰੂ ਵੀ 1489 ਰੁਪਏ ਕਰੋੜ ਦਾ ਬਜਟ ਮੁਹੱਈਆ ਕਰਵਾਇਆ ਗਿਆ ਹੈ | ਉਹਨਾਂ ਕਿਹਾ ਕਿ ਇਹਨਾਂ ਫੰਡਾਂ ਨਾਲ ਇਹ ਵਿਭਾਗ ਮਿੱਥੇ ਗਏ ਟੀਚੇ ਪੂਰੇ ਕਰ ਲੈਣਗੇ |
ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਬਜਟ ਨੰੂ ਕਿਸਾਨ ਪੱਖੀ ਦਸਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਸਹਾਇਤਾ ਨਾ ਦੇਣ ਦੇ ਬਾਵਜੂਦ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਨੰੂ ਰਾਹਤ ਦੇਣ ਲਈ ਇਸ ਬਜਟ ਵਿਚ 4250 ਕਰੋੜ ਰੁਪਏ ਅਤੇ ਟਿਊਬਵੈਲਾਂ ਨੰੂ ਮੁਫਤ ਬਿਜਲੀ ਦੇਣ ਲਈ 6256 ਕਰੋੜ ਰੱਖੇ ਗਏ ਹਨ | ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਬਜਟ ਵਿਚ ਸਨਅਤਾਂ ਨੰੂ 5 ਰੁਪਏ ਪ੍ਰਤੀ ਯੂਨਿਟ ਦੀ ਰਿਆਇਤੀ ਦਰ ਉੱਤੇ ਬਿਜਲੀ ਦੇਣ ਦੀ ਵਚਨਬੱਧਤਾ ਦੁਹਰਾਈ ਗਈ ਹੈ |
Advertisement

LEAVE A REPLY

Please enter your comment!
Please enter your name here