ਬਜਟ ਇਜਲਾਸ ਦੇ ਦੂਸਰਾ ਦਿਨ ਵਿਧਾਨ ਸਭਾ ‘ਚ ਨਾਅਰੇਬਾਜ਼ੀ, ਹੰਗਾਮਾ ਤੇ ਵਾਕਆਊਟ ਹੋਇਆ

146
Advertisement


ਚੰਡੀਗੜ੍ਹ, 21 ਮਾਰਚ (ਦਵਿੰਦਰਜੀਤ ਸਿੰਘ ਦਰਸ਼ੀ) – ਪੰਜਾਬ ਵਿਧਾਨ ਸਭਾ ਦਾ ਅੱਜ ਦੂਸਰਾ ਦਿਨ ਹੰਗਾਮਾ, ਨਾਅਰੇਬਾਜੀ ਅਤੇ ਵਾਕਆਊਟ ਦੀ ਭੇਂਟ ਚੜ੍ਹ ਗਿਆ| ਇਸ ਦੌਰਾਨ ਵਿਧਾਇਕਾਂ ਨੇ ਸਰਕਾਰ ਤੋਂ ਪੰਜਾਬ ਦੇ ਮੁੱਦਿਆਂ ਉਤੇ ਸਵਾਲ ਕੀਤੇ| ਆਪ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਏ ਅਹੁਦੇ ਕਦੋਂ ਭਰੇ ਜਾਣ ਤੇ ਐਸ.ਐਸ. ਬੋਰਡ ਕਦੋਂ ਬਣਾਇਆ ਜਾਵੇਗਾ| ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦਿੱਤਾ ਕਿ ਸਰਕਾਰ ਦੀ ਆਰਥਿਕ ਹਾਲਤ ਬਾਰੇ ਖਹਿਰਾ ਜਾਣਦੇ ਹਨ ਅਤੇ ਅਸੀਂ ਛੇਤੀ ਹੀ ਇਹ ਅਹੁਦੇ ਭਰਾਂਗੇ| ਖਹਿਰਾ ਨੇ ਕਿਹਾ ਕਿ ਜੇਕਰ ਆਰਥਿਕ ਹਾਲਾਤ ਬੁਰੇ ਹਨ ਤਾਂ ਫਿਰ ਨੌਕਰੀ ਮੇਲਿਆਂ ਦਾ ਕੀ ਮਤਲਬ| ਇਸ ਉਤੇ ਕੈਪਟਨ ਨੇ ਖਹਿਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਲਿਟਲ ਨੌਲਜ ਇਜ਼ ਏ ਡੈਂਜਰਸ ਥਿੰਜ| ਕੈਪਟਨ ਨੇ ਕਿਹਾ ਕਿ ਅਸੀਂ ਹਜ਼ਾਰਾਂ ਨੌਕਰੀਆਂ ਦੇ ਚੁੱਕੇ ਹਾਂ, ਜਿਸ ਬਾਰੇ ਸੁਖਪਾਲ ਖਹਿਰਾ ਨਹੀਂ ਜਾਣਦੇ|
ਇਸ ਤੋਂ ਬਾਅਦ ਆਪ ਵਿਧਾਇਕ ਕਿਸਾਨਾਂ ਦੀ ਆਤਮ ਹੱਤਿਆਵਾਂ ਦੇ ਮਾਮਲਾ ਉਤੇ ਬਹਿਸ ਕਰਨ ਲੱਗੇ ਜਿਸ ਤੋਂ ਬਾਅਦ ਸਦਨ ਵਿਚ ਹੰਗਾਮਾ ਹੋ ਗਿਆ ਅਤੇ ਆਪ ਵਿਧਾਇਕਾਂ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ| ਇਸੇ ਦੌਰਾਨ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਦਨ ਵਿਚ ਬੀ.ਏ.ਸੀ ਰਿਪੋਰਟ ਦੀ ਕਾਪੀ ਫਾੜ ਵੈਲ ਵਿਚ ਉਛਾਲ ਦਿੱਤੀ| ਸੁਖਪਾਲ ਸਿੰਘ ਖਹਿਰਾ ਨੇ ਆਵਾਰਾ ਪਸ਼ੂ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ਉਤੇ ਧਿਆਨ ਦਿਵਾਊ ਮਤਾ ਲਿਆਂਦਾ ਅਤੇ ਕਿਹਾ ਕਿ ਪੰਜਾਬ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ 6 ਹਜਾਰ ਮੌਤਾਂ ਹੁੰਦੀਆਂ| ਉਧਰ ਸੁਖਪਾਲ ਖਹਿਰਾ ਦੇ ਸਵਾਲ ਦਾ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਲਗਪਗ 4 ਹਜਾਰ ਏਕੜ ਗੌਚਰਨ ਜਮੀਨ ਉਤੇ ਨਾਜਾਇਜ਼ ਕਬਜਾ ਹੈ| ਜਮੀਨ ਕਬਜ਼ਾ ਮੁਕਤ ਹੋਣ ਤੋਂ ਬਾਅਦ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ|
ਇਸੇ ਤਰ੍ਹਾਂ ਅਕਾਲੀ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਮੇਨ ਗੇਟ ਤੋਂ ਸਦਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਦਾ ਵਿਰੋਧ ਜਤਾਉਂਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਦਨ ਵਿਚ ਸਵਾਲ ਪੁੱਛਿਆ ਜਿਸ ਉਤੇ ਜਵਾਬ ਦਿੰਦਿਆਂ ਸਪੀਕਰ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਕਾਂਗਰਸੀ ਵਿਧਾਇਕਾਂ ਨਾਲ ਵੀ ਅਜਿਹਾ ਹੁੰਦਾ ਸੀ| ਸਦਨ ਵਿਚ ਸੁਖਪਾਲ ਖਹਿਰਾ, ਸਿਮਰਜੀਤ ਮਾਨ ਅਤੇ ਪਵਨ ਕੁਮਾਰ ਟੀਨੂੰ ਦੇ ਖਿਲਾਫ ਵਿਸ਼ੇਸ਼ ਅਧਿਕਾਰ ਹਨਨ ਦੀ ਰਿਪੋਰਟ ਪੇਸ਼ ਕੀਤੀ ਗਈ|

ਵਿਧਾਨ ਸਭਾ ਵਿਚ ਗੂੰਜਿਆ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਮੁੱਦਾ

ਵਿਧਾਨ ਸਭਾ ਵਿਚ ਅੱਜ ਸਰਦਾਰ ਭਗਤ ਸਿੰਘ ਦਾ ਮੁੱਦਾ ਵੀ ਗੂੰਜਿਆ, ਜਿਸ ਦੇ ਬਾਅਦ ਸਿਮਰਜੀਤ ਬੈਂਸ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਕੀਤੀ| ਬੈਂਸ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਦੀ ਕੋਈ ਅਜਿਹੀ ਤਜਵੀਜ ਹੈ, ਜਿਸ ਵਿਚ ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਪ੍ਰਸਤਾਵ ਭੇਜਣਗੇ| ਇਸ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੀ ਸਲਾਹ ਉਤੇ ਗੌਰ ਕਰਨਗੇ| ਉਨ੍ਹਾਂ ਕਿਹਾ ਕਿ ਭਗਤ ਸਿੰਘ ਜੀ ਆਪਣੇ ਆਪ ਵਿਚ ਇੱਕ ਸੰਸਥਾ ਹੈ| ਉਨ੍ਹਾਂ ਕਿਹਾ ਕਿ ਅਸੀਂ ਖੜਕੜ ਕਲਾਂ ਸਮਾਗਮ ਉਤੇ ਤਿੰਨ ਕਰੋੜ ਰੁਪਏ ਖਰਚ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ 15 ਕਰੋੜ ਰੁਪਏ ਹੁਸੈਨੀਵਾਲਾ ਬਾਰਡਰ ਲਈ ਵੀ ਕੇਂਦਰ ਤੋਂ ਮੰਗਿਆ ਹੈ|

ਸ਼ਗੁਨ ਸਕੀਮ ਨੂੰ ਲੈ ਕੇ ਧਰਮਸੋਤ ਤੇ ਮਜੀਠੀਆ ਵਿਚ ਟਕਰਾਅ

ਉਥੇ ਸਾਬਕਾ ਮਾਲੀਆ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸ਼ਗੁਨ ਸਕੀਮ ਨਾਲ ਸਬੰਧਤ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਘੇਰ ਲਿਆ| ਉਨ੍ਹਾਂ ਨੇ ਧਰਮਸੋਤ ਤੋਂ ਪੁੱਛਿਆ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਸ਼ਗੁਨ ਸਕੀਮ (ਆਸ਼ੀਰਵਾਦ) ਦੀ ਕਿੰਨੀ ਰਾਸ਼ੀ ਜਾਰੀ ਕੀਤੀ ਹੈ, ਜਿਸ ਤੇ ਧਰਮਸੋਤ ਨੇ ਜਵਾਬ ਦਿੱਤੀ ਕਿ 1-7-2017 ਤੋਂ 21000 ਰੁਪਏ ਪ੍ਰਤੀ ਲਾਭਪਾਤਰੀ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ| ਇਸ ਤੋਂ ਇਲਾਵਾ ਮਜੀਠੀਆ ਨੇ ਸਵਾਲ ਕੀਤਾ ਕਿ ਅੰਮ੍ਰਿਤਸਰ ਦੇ ਵੱਖ-ਵੱਖ ਵਿਕਾਸ ਬਲਾਕਾਂ ਵਿਚ ਇਸ ਸਮੇਂ ਦੌਰਾਨ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਕੁੱਲ ਕਿੰਨੀ ਰਕਮ ਬਲਾਕ ਵਾਈਜ ਵੰਡੀ ਗਈ ਹੈ, ਜੋ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਬਲਾਕਾਂ ਵਿਚ ਮਾਰਚ 2017 ਤੱਕ ਸਾਰੇ ਮਾਮਲਿਆਂ ਨੂੰ ਰਕਮ ਵੰਡੀ ਗਈ ਹੈ ਅਤੇ ਅਪ੍ਰੈਲ 2017 ਤੋਂ ਦਸੰਬਰ 2017 ਤੱਕ ਦੇ ਮਾਮਲਿਆਂ ਲਈ ਜਲਦੀ ਹੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ|

Advertisement

LEAVE A REPLY

Please enter your comment!
Please enter your name here