ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਅੰਤਿਮ ਸੰਸਕਾਰ ਸੋਮਵਾਰ ਦੀ ਸਵੇਰ ਪੂਰੇ ਫੌਜ ਸਨਮਾਨ ਨਾਲ ਕੀਤਾ ਜਾਵੇਗਾ। ਮਾਰਸ਼ਲ ਅਰਜਨ ਦੇ ਅੰਤਿਮ ਸੰਸਕਾਰ ‘ਤੇ ਉਨ੍ਹਾਂ ਦੇ ਸਨਮਾਨ ‘ਚ ਰਾਜਧਾਨੀ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਾ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਮਾਰਸ਼ਲ ਅਰਜਨ ਦਾ ਸ਼ਨੀਵਾਰ ਦੀ ਸ਼ਾਮ ਫੌਜ ਦੇ ਰਿਸਰਚ ਅਤੇ ਰੈਫਰਲ (ਆਰ.ਆਰ.) ਹਸਪਤਾਲ ‘ਚ ਦਿਹਾਂਤ ਹੋ ਗਿਆ।
98 ਸਾਲਾ ਮਾਰਸ਼ਲ ਅਰਜਨ ਨੂੰ ਦਿਲ ਦਾ ਦੌਰਾ ਪੈਣ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਹ 1965 ਦੇ ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ ਭਾਰਤੀ ਫੌਜ ਦੇ ਮੁਖੀ ਸੀ, ਜਿਸ ‘ਚ ਭਾਰਤ ਦੀ ਜਿੱਤ ‘ਚ ਹਵਾਈ ਫੌਜ ਦਾ ਯੋਗਦਾਨ ਬੇਮਿਸਾਲ ਮੰਨਿਆ ਜਾਂਦਾ ਹੈ। ਉਹ ਸਵਿਟਜ਼ਰਲੈਂਡ ‘ਚ ਭਾਰਤ ਦੇ ਰਾਜਦੂਤ ਅਤੇ ਕੇਨਿਆ ‘ਚ ਹਾਈ ਕਮਿਸ਼ਨ ਦੇ ਅਹੁਦੇ ‘ਤੇ ਰਹੇ ਸਨ। ਉਨ੍ਹਾਂ 1965 ਦੇ ਯੁੱਧ ‘ਚ ਬਿਹਤਰੀਨ ਅਗਵਾਈ ਕਰਨ ਲਈ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਮਾਰਸ਼ਲ ਅਰਜਨ ਦੇ ਅੰਤਿਮ ਸੰਸਕਾਰ ਦਾ ਸਥਾਨ ਉਨ੍ਹਾਂ ਦੇ ਬੇਟੇ ਦੇ ਆਉਣ ਤੋਂ ਤੈਅ ਹੋਵੇਗਾ। ਉਨ੍ਹਾਂ ਦਾ ਬੇਟਾ ਅਮਰੀਕਾ ‘ਚ ਰਹਿੰਦਾ ਹੈ ਅਤੇ ਉਨ੍ਹਾਂ ਦੇ ਅੱਜ ਦੁਪਹਿਰ ਤੱਕ ਇੱਥੇ ਪੁੱਜਣ ਦੀ ਸੰਭਾਵਨਾ ਹੈ।
ਫੌਜ ਸਨਮਾਨ ਨਾਲ ਹੋਵੇਗਾ ਅਰਜਨ ਸਿੰਘ ਦਾ ਅੰਤਿਮ ਸੰਸਕਾਰ
Advertisement
Advertisement