ਫੂਡ ਸੇਫਟੀ ਵਿਭਾਗ ‘ਚ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਨਾਲ ਆਵੇਗੀ ਪਾਰਦਰਸ਼ਤਾ : ਬ੍ਰਹਮ ਮਹਿੰਦਰਾ

140
Advertisement


– ਸਿਹਤ ਮੰਤਰੀ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੂੰ 31 ਮਾਰਚ, 2018 ਤੱਕ ਸਾਰੇ ਲਾਇਸੈਂਸ/ ਰਜਿਸਟਰੇਸ਼ਨ ਜਾਰੀ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ, 9 ਮਾਰਚ (ਵਿਸ਼ਵ ਵਾਰਤਾ)-ਫੂਡ ਸੇਫਟੀ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਨਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਦੀ ਸ਼ੂਰੁਆਤ ਕੀਤੀ ਹੈ ਜਿਸ ਨਾਲ ਖਾਣਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਤੇ ਟੈਸਟਿੰਗ ਦੀ ਪ੍ਰਕਿਰਿਆ ਤੇਜੀ ਨਾਲ ਮੁਕੰਮਲ ਹੋ ਸਕੇਗੀ। ਇਸ ਮੌਕੇ ‘ਤੇ ਨਾਮਜ਼ਦ ਅਫਸਰ (ਫੂਡ ਸੇਫਟੀ), ਸਹਾਇਕ ਕਮਿਸ਼ਨਰ(ਫੂਡ) ਤੇ ਫੂਡ ਤੇ ਡਰੱਗ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਲਈ ਜਰੂਰੀ ਕੀਤਾ ਗਿਆ ਹੈ ਕਿ ਭੋਜਨ ਪਦਾਰਥਾਂ ਦੇ ਮਿਆਰ ਤੇ ਸੁਰੱਖਿਆ ਲਈ ਕੀਤੀ ਗਈ ਨਿਰੀਖਣ ਪ੍ਰਕਿਰਿਆ ਨਿਰਧਾਰਿਤ ਸਮੇਂ ਵਿਚ ਕਰਕੇ ਆਨ-ਲਾਈਨ ਕੀਤਾ ਜਾਵੇ। ਉਨ੍ਹਾਂ ਅੱਗੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਵਪਾਰੀਆਂ ਜਾਂ ਕਾਰੋਬਾਰੀਆਂ ਨੇ ਫੂਡ ਦੇ ਲਾਈਸੰਸ ਲੈਣ ਲਈ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਦੇ ਲਬਿੰਤ ਪਏ ਲਾਇਸੈਂਸ 31 ਮਾਰਚ, 2018 ਤੱਕ ਜਾਰੀ ਕਰ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਖਾਣ-ਪੀਣ ਵਾਲੇ ਪਦਾਰਥ ਬਣਾਉਣ ਵਾਲੇ ਕਾਰੋਬਾਰੀਆਂ ਦੀ ਕਾਨੂੰਨੀ ਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਵਲੋਂ ਨਿਰਮਿਤ ਭੋਜਨ ਪਦਾਰਥਾਂ ਨਾਲ ਉਪਭੋਕਤਾਵਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ ਸਿੱਧੇ ਤੌਰ ‘ਤੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਲਈ ਭੋਜਨ ਪਦਾਰਥਾਂ ਦੇ ਮਿਆਰ ਨਾਲ ਸਬੰਧਤ ਸਮੱਮਸਿਆਵਾਂ ਨੂੰ ਘੱਟ ਸਮੇਂ ‘ਚ ਹੱਲ ਕਰਨ ਲਈ ਫੂਡ ਸੇਫਟੀ ਵਿਭਾਗਾਂ ਨੂੰ ਵਿਭਿੰਨ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਾਮਜਦ ਅਫਸਰ ਤੇ ਸਹਾਇਕ ਕਮਿਸ਼ਨਰਾਂ ਨੂੰ ਇਹ ਲਾਜਮੀ ਕੀਤਾ ਹੈ ਕਿ ਉਹ ਆਪਣੇ ਜਿਲ੍ਹਿਆਂ ਵਿਚ ਸੈਂਪਲਿੰਗ ਤੇ ਟੈਸਟਿੰਗ ਲਈ ਆਨ-ਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਨੂੰ ਲਾਗੂ ਕਰਨ।ਉਨ੍ਹਾਂ ਕਿਹਾ ਕਿ ਇਸ ਆਨਲਈਨ ਸਿਸਟਮ ਦੁਆਰਾ ਸੂਬੇ ਵਿਚ ਨਿਰੀਖਣ ਪ੍ਰਕਿਰਿਆ ਨੂੰ ਯਕੀਨੀ ਤੌਰ ‘ਤੇ ਖਾਮੀਆਂ ਰਹਿਤ ਤੇ ਸਮੇਂ ਅਨੁਸਾਰ ਕਰਨ ਲਈ ‘ਫੂਡ ਸੇਫਟੀ ਕੰਪਲਾਇੰਸ ਵੇਰੀਫਿਕੇਸ਼ਨ ਪਲੇਟਫਾਰਮ’ ਵਜੋਂ ਆਪਣੀ ਭੁਮਿਕਾ ਅਦਾ ਕਰੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਆਨ-ਲਾਈਨ ਜਾਂਚ ਤੇ ਸੈਂਪਲਿੰਗ ਸਿਸਟਮ ਕਾਗਜ਼ ਮੁਕਤ ਤੇ ਵਾਤਾਵਰਣ ਅਨੁਕੂਲ ਹੋਣ ਦੇ ਨਾਲ ਵੈਬ ਬੇਸਡ ਰੀਅਲ ਟਾਈਮ ਇੰਸਪੈਕਸ਼ਨ ਲਈ ਵੀ ਕਾਰਗਰ ਹੈ ਜਿਸ ਦੀ ਵਰਤੋਂ ਮੋਬਾਈਲ, ਟੈਬਲੇਟ ਜਾਂ ਡੈਸਕਟਾਪ ਦੁਆਰਾ ਕੀਤੀ ਜਾ ਰਹੀ ਹੈ। ਇਸ ਵਿੱਚ ਫੂਡ ਸੈਂਪਲ ਤੇ ਛਾਪੇਮਾਰੀ ਸਬੰਧੀ ਸੂਚਨਾ ਪਾਰਦਰਸ਼ੀ ਢੰਗ ਨਾਲ ਰੀਅਲ ਟਾਈਮ ਡਿਜ਼ੀਟਲਾਈਜ਼ਾਈਜ਼ੇਨ ਰਿਪੋਰਟ ਸਟੇਟ ਹੈਡਕੁਆਟਰ ਨੂੰ ਆਨਲਾਈਨ ਮਿਲ ਜਾਵੇਗੀ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਫਿਜ਼ੀਕਲ ਵੈਰੀਫਿਕੇਸ਼ਨ ਲਈ ਜਿਓ-ਟੈਗਿੰਗ, ਟਾਈਮ ਫਰੇਮ ਇੰਸਪੈਕਸ਼ਨ ਅਤੇ ਰੀਅਲ ਟਾਈਮ ਵੈਰੀਫਿਕੇਸ਼ਨ ਦੀ ਸੁਵਿਧਾ ਉਪਲਬੱਧ ਕਰਵਾਈ ਗਈ ਹੈ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਦੇ ਨੋਡਲ ਅਫ਼ਸਰ ਡਾ. ਅੰਮ੍ਰਿਤਪਾਲ ਵੜਿੰਗ, ਐਫਐਸਐਸਏਆਈ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਪਰਵੀਨ, ਡਿਪਟੀ ਡਾਇਰੈਕਟਰ ਸ਼੍ਰੀ ਪੰਕਜ ਰਾਏ, ਨਵੀਂ ਦਿੱਲੀ ਦੀ ਹੱੈਡ ਆਫ ਪ੍ਰੋਗਰਾਮ ਦੀਪਤੀ ਗੁਲਾਟੀ, ਆਈਆਈਐਚਐਮਆਰ, ਜੈਪੂਰ ਦੀ ਪ੍ਰੋਜੈਕਟ ਮੈਨੇਜਰ ਸ਼੍ਰੀਮਤੀ ਰੰਜੀਤਾ ਵੀ ਮੌਜੂਦ ਸੀ।

Advertisement

LEAVE A REPLY

Please enter your comment!
Please enter your name here