ਚੰਡੀਗੜ, 30 ਅਗਸਤ (ਵਿਸ਼ਵ ਵਾਰਤਾ) : ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਅੱਜ ਵੱਡੇ ਤੜਕੇ 6 ਵਜੇ ਦੇ ਕਰੀਬ ਢਿੱਲਵਾਂ ਟੋਲ ਪਲਾਜਾ ‘ਤੇ ਇੱਕ ਵਾਹਨ ਦਾ ਨਿਰੀਖਣ ਕੀਤਾ ਗਿਆ ਜੋ ਬਿਨਾਂ ਕਿਸੇ ਮਾਰਕੇ ਦੇ ਖਾਣ ਵਾਲੇ ਤੇਲ/ਫੈਟ ਜਿਸਦੇ ਬਨਸਪਤੀ ਘਿਓ ਹੋਣ ਦਾ ਦਾਅਵਾ ਹੈ, ਦੇ 40 ਪੀਪੇ (ਹਰੇਕ 15 ਕਿਲੋ) ਲਿਜਾ ਰਿਹਾ ਸੀ । ਅੰਮ੍ਰਿਤਸਰ ਲਈ ਰਵਾਨਾ ਮਹਿੰਦਰਾ ਬਲੈਰੋ ਮੈਕਸੀ ਟਰੱਕ ਇਹ ਸ਼ੱਕੀ ਸਮਾਨ ਲੁਧਿਆਣਾ ਤੋਂ ਲਿਆ ਰਿਹਾ ਸੀ ।
ਇਨ•ਾਂ ਉਤਪਾਦਾਂ ਸਬੰਧੀ ਖਾਸ ਜਾਣਕਾਰੀ ਜਿਵੇਂ ਨਾਂ/ ਇਸੇ ਵਿਚਲੇ ਉਤਪਾਦ ਦੀ ਕਿਸਮ, ਉਤਪਾਦਕ ਦਾ ਨਾਂ ਅਤੇ ਪੂਰਾ ਪਤਾ, ਉਤਪਾਦਨ ਦੀ ਮਿਤੀ/ ਵਰਤੋਂ ਦੀ ਅੰਤਿਮ ਤਾਰੀਖ/ਮਿਆਦ ਪੁੱਗਣ ਦੀ ਮਿਤੀ, ਲੌਟ/ਕੋਡ/ਬੈਚ ਪਹਿਚਾਣ, ਸਹੀ ਮਾਤਰਾ, ਪੌਸ਼ਟਿਕਤਾ ਬਾਰੇ ਜਾਣਕਾਰੀ ਆਦਿ ਮੌਜੂਦ ਨਹੀਂ ਸੀ। ਇੱਥੇ ਇਹ ਦੱਸਣਯੋਗ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡਜ਼ (ਪੈਕੇਜਿੰਗ ਅਤੇ ਲੇਬਲਿੰਗ) ਰੈਗੂਲੇਸ਼ਨ, 2011 ਤਹਿਤ ਸਾਰੀਆਂ ਸੀਲ ਬੰਦ ਖਾਣ ਵਾਲੀਆਂ ਚੀਜਾਂ ‘ਤੇ ਉਪਰੋਕਤ ਜਾਣਕਾਰੀ ਮੌਜੂਦ ਹੋਣੀ ਜ਼ਰੂਰੀ ਹੈ।
ਬਨਸਪਤੀ ਦਾ ਸਾਰਾ ਸਟਾਕ, 40 ਟੀਨ ਦੇ ਪੀਪੇ ਜਬਤ ਕਰ ਲਏ ਗਏ ਹਨ ਅਤੇ ਇਸ ਦੇ ਸੈਂਪਲ ਸਟੇਟ ਫੂਡ ਲੈਬੋਰਟਰੀ ਖਰੜ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ। ਸੇਫਟੀ ਅਤੇ ਸਟੈਂਡਰਡਜ਼ ਐਕਟ, 2006 ਅਤੇ ਰੂਲਜ਼ ਐਂਡ ਰੈਗੂਲੇਸ਼ਨ,2011 ਦੇ ਤਹਿਤ, ਸਟੇਟ ਫੂਡ ਲੈਬੋਰਟਰੀ ਖਰੜ ਦੀ ਰਿਪੋਰਟ ਅਨੁਸਾਰ, ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤੁਰੰਤ ਕਾਰਵਾਈ ਕਰਦੇ ਹੋਏ ਕਪੂਰਥਲਾ ਦੀ ਫੂਡ ਸੇਫਟੀ ਟੀਮ ਵੱਲੋਂ ਆਪਣੀ ਸਹਿਯੋਗੀ ਅੰਮ੍ਰਿਤਸਰ ਦੀ ਫੂਡ ਸੇਫਟੀ ਟੀਮ ਨਾਲ ਤਾਲਮੇਲ ਕਰਦਿਆਂ ਡੀਲਰ ਦੇ ਅੰਮ੍ਰਿਤਸਰ ਸਥਿਤ ਗੋਦਾਮ ਵਿਖੇ ਛਾਪਾ ਮਾਰਿਆ ਗਿਆ, ਜਿੱਥੇ ਸੰਭਾਵਿਤ ਤੌਰ ‘ਤੇ ਇਸ ਵਾਹਨ ਵੱਲੋਂ ਸਪਲਾਈ ਕੀਤੀ ਜਾਣੀ ਸੀ। ਇੱਥੇ ਛਾਪੇ ਦੌਰਾਨ 148 ਕਿਲੋ ਖੁੱਲ•ੀ ਬਨਸਪਤੀ ਅਤੇ ਬਨਸਪਤੀ ਘਿਓ ਦੇ 92 ਟੀਨ ਦੇ ਪੀਪੇ (ਹਰੇਕ 15 ਕਿਲੋ) ਪਾਏ ਗÂ ਜਿਸ ਨਾਲ ਕੁੱਲ 2128 ਕਿਲੋ ਭਾਵ 2.1 ਟਨ ਦੇ ਬਰਾਬਰ ਸੀ। ਇਹ ਸਾਰਾ ਸਮਾਨ ਜਬਤ ਕਰਕੇ ਨਮੂਨੇ ਲੈ ਲਏ ਗਏ ਹਨ।
ਫੂਡ ਅਤੇ ਡਰੱਗ ਪ੍ਰਸ਼ਾਸਨ, ਪੰਜਾਬ ਦੇ ਕਮਿਸ਼ਨਰ ਕੇ.ਐੈਸ. ਪੰਨੂੰ ਨੇ ਕਿਹਾ ਕਿ ਮਿਲਾਵਟਖੋਰੀ ਅਤੇ ਗੈਰ ਮਿਆਰੀ ਭੋਜਨ ਪਦਾਰਥਾਂ ਦੇ ਵਪਾਰ ਵਿੱਚ ਲਿਪਤ ਆਪਰੇਟਰਾਂ ਵਿਰੁੱਧ ਖੁਰਾਕ ਵਿਭਾਗ ਵੱਲੋਂ ਅਜਿਹੀ ਕਾਰਵਾਈ ਜਾਰੀ ਰਹੇਗੀ ਤਾਂ ਜੋ ਨਾਗਰਿਕਾਂ ਨੂੰ ਤਾਜ਼ਾ ਅਤੇ ਲਾਹੇਵੰਦ ਭੋਜਨ ਪਦਾਰਥ ਮੁਹੱਇਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ।
PUNJAB ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ
PUNJAB ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ ਕਿਹਾ, ਬਿਰਧ ਘਰਾਂ ਵਿਚ...