ਸਕੂਲ ਫੀਸਾਂ ਦਾ ਢੁਕਵਾਂ ਹੱਲ ਕੱਢਿਆ ਜਾ ਸਕਦਾ ਸੀ-ਅਮਰਦੀਪ ਰਾਜਨ
ਬਠਿੰਡਾ 06 ਜੁਲਾਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਦੀ ਅਗਵਾਈ ਵਿੱਚ ਅੱਜ ਫਾਇਰ ਬ੍ਰਿਗੇਡ ਚੌਕ ਬਠਿੰਡਾ ਵਿਖੇ ਪੰਜਾਬ ਵਿੱਚ ਸਕੂਲਾਂ ਦੀਆਂ ਫ਼ੀਸਾਂ ਨਾ ਮਾਫ਼ ਕਰਨ ਦੇ ਵਿਰੋਧ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵਜਿੰਦਰ ਸਿੰਗਲਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੰਦ ਪਏ ਸਕੂਲਾਂ ਦੀਆਂ ਫੀਸਾਂ ਨੂੰ ਮਾਫ ਕੀਤਾ ਜਾਣਾ ਚਾਹੀਦਾ ਸੀ ਇਸ ਕਰੋਨਾ ਮਹਾਂਮਾਰੀ ਦੇ ਵਿੱਚ ਮਾਪਿਆਂ ਉੱਤੇ ਫੀਸਾਂ ਦਾ ਬੋਝ ਘਟਾ ਕੇ ਉਨ੍ਹਾਂ ਇਸ ਤੋਂ ਰਾਹਤ ਦੇਣ ਦੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾਣੇ ਚਾਹੀਦੇ ਸਨ ਸੀ ਇਸ ਲੋਕਡਾਊਨ ਦੇ ਚਲਦਿਆਂ ਆਮ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਉਹਨਾਂ ਕਿਹਾ ਕਿ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਫੀਸਾਂ ਵਿੱਚ ਮਾਪਿਆਂ ਨੂੰ ਰਾਹਤ ਦੇਣ ਲਈ ਇਕ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਸੀ
ਨਾਲ ਹੀ ਉਹਨਾਂ ਕਿਹਾ ਕਿ ਜੇ ਸਰਕਾਰ ਚਾਹੁੰਦੀ ਤਾਂ ਇਸ ਸਮੱਸਿਆ ਦਾ ਢੁਕਵਾਂ ਹੱਲ ਕੱਡਿਆ ਜਾ ਸਕਦਾ ਸੀ ਮਾਨਯੋਗ ਅਦਾਲਤ ਵਿੱਚ ਸਰਕਾਰ ਵੱਲੋਂ ਸਹੀ ਪੱਖ ਮਜਬੂਤੀ ਨਾਲ ਰੱਖਣ ਵਿੱਚ ਵੀ ਫੇਲ ਸਾਬਤ ਹੋਈ ਹੈ ਰੋਸ ਪ੍ਰਦਰਸ਼ਨ ਵਿੱਚ ਬਠਿੰਡਾ ਦੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਵਦੀਪ ਸਿੰਘ ਜੀਦਾ, ਯਾਦਵਿੰਦਰ ਸਿੰਘ ਔਲਖ ਜਨਰਲ ਸੈਕਟਰੀ ਜ਼ਿਲ੍ਹਾ ਬਠਿੰਡਾ, ਪੰਜਾਬ ਦੇ ਸਪੋਕਸਮੇਨ ਨੀਲ ਗਰਗ, ਵਪਾਰ ਵਿੰਗ ਸਹਿ ਪ੍ਰਧਾਨ ਅਨਿਲ ਠਾਕੁਰ ਗੁਰਜੰਟ ਸਿੰਘ ਸਿਵੀਆ ਨੇ ਵੀ ਸ਼ਿਰਕਤ ਕੀਤੀ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੀ ਯੂਥ ਟੀਮ ਦੇ ਅਹੁਦੇਦਾਰ ਗੁਰਦਾਸ ਸਿੰਘ ਗੋਰਾ ਵਾਈਸ ਯੂਥ ਜੋਨ ਪ੍ਰਧਾਨ, ਸੰਦੀਪ ਧਾਲੀਵਾਲ ਵਾਇਸ ਯੂਥ ਪ੍ਰਧਾਨ ਜ਼ਿਲ੍ਹਾ ਬਠਿੰਡਾ
ਕੁਲਵਿੰਦਰ ਸਿੰਘ ਜਵੰਦਾ ਵਾਈਸ ਯੂਥ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਠਿੰਡਾ ਜਗਵਿੰਦਰ ਸ਼ਰਮਾ ਜਨਰਲ ਸੈਕਟਰੀ ਯੂਥ ਜ਼ਿਲ੍ਹਾ ਬਠਿੰਡਾ ਤਰਸੇਮ ਸਿੰਘ ਪਥਰਾਲਾ ਜਨਰਲ ਸੈਕਟਰੀ ਯੂਥ ਜ਼ਿਲ੍ਹਾ ਬਠਿੰਡਾ ਕੁਲਦੀਪ ਸੰਧੂ ਵਾਈਸ ਯੂਥ ਪ੍ਰਧਾਨ ਬਠਿੰਡਾ ਦਿਹਾਤੀ
ਪ੍ਰਗਟ ਸਿੰਘ ਯੂਥ ਵਾਈਸ ਪ੍ਰਧਾਨ ਹਲਕਾ ਤਲਵੰਡੀ ਸਾਬੋ ਲਖਵਿੰਦਰ ਸਿੱਧੂ ਵਾਈਸ ਯੂਥ ਪ੍ਰਧਾਨ ਹਲਕਾ ਭੁੱਚੋ ਪ੍ਰੀਤ ਗਿੱਲ, ਦੀਪਕ ਕੁਮਾਰ ਬਲਾਕ ਯੂਥ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਬਾਕੀ ਯੂਥ ਜ਼ਿਲ੍ਹਾ ਬਠਿੰਡਾ ਦੀ ਟੀਮ ਮੈਂਬਰ ਹਾਜ਼ਰ ਸਨ