ਫਿਲਹਾਲ ਮੇਰਾ ਧਿਆਨ ਸਿਰਫ ਪੰਜਾਬੀ ਗੀਤਾਂ ’ਚ : ਅਕਾਂਕਸ਼ਾ ਸਰੀਨ

850
Advertisement

ਚੰਡੀਗਡ਼੍ਹ, 16 ਅਗਸਤ (ਅੰਕੁਰ) – ਜੇਕਰ ਪੰਜਾਬੀ ਫ਼ਿਲਮਾਂ ਵਿਚ ਮਹਿਲਾ ਸ਼ਕਤੀਕਰਨ ਤੇ ਕੋਈ ਰੋਲ ਮੈਨੂੰ ਆਫਰ ਹੋਵੇ ਤਾਂ ਉਹ ਮੈਂ ਜਰੂਰ ਕਰਾਂਗੀ ਭਾਵੇਂ ਮੈਨੂੰ  ਉਸ ਦੇ ਲਈ ਡਾਇਰੈਕਟਰ ਪੈਸੇ ਵੀ ਘੱਟ ਦੇਵੇ। ਇਹ ਕਹਿਣਾ ਹੈ ਪੰਜਾਬੀ ਐਲਬਮ ਜਾਨ ਤੋਂ ਦਰਸ਼ਕਾਂ ਦੀ ਪਸੰਦ ਬੰਨ ਚੁੱਕੀ ਆਕਾਂਕਸ਼ਾ ਸਰੀਨ ਦਾ। ਵਿਸ਼ਵ ਵਾਰਤਾ ਨਾਲ  ਗੱਲਬਾਤ ਕਰਦਿਆਂ ਆਕਾਂਕਸ਼ਾ ਨੇ ਦੱਸਿਆ ਕਿ ਉਹ ਛੇਤੀ ਹੀ ਇਕ ਪੰਜਾਬੀ ਫਿਲਮ ਕਰ ਰਹੀ ਹੈ। ਜਿਸਦਾ ਨਾਮ ਹਲੇ ਫਾਈਨਲ ਨਹੀਂ ਹੋਇਆ ਹੈ। ਜਿਸਦੇ ਬਾਰੇ ਉਹ ਜ਼ਿਆਦਾ ਕੁਝ ਨਾ ਦੱਸਦੇ ਹੋਏ ਉਹਨਾਂ ਏਹੀ ਕਿਹਾ ਕਿ ਮੇਰੀ  ਇਹ ਜੋ ਫਿਲਮ ਆ ਰਹੀ ਹੈ। ਉਹ ਮਹਿਲਾ ਸ਼ਕਤੀਕਰਨ ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਆਕਾਂਕਸ਼ਾ ਨੇ ਦੱਸਿਆ ਕਿ  ਪੰਜਾਬੀ ਗਾਇਕ ਰੇਸ਼ਮ ਅਨਮੋਲ,ਮਨੀ ਔਜਲਾ ਦੇ ਦੋ ਨਵੇਂ ਗਾਣੇ ਆ ਰਹੇ ਹੈ ਜਿਸ ਵਿਚ ਉਹਨਾਂ ਦਾ ਲੀਡ ਰੋਲ ਹੈ  ਜਿਸਦੀ ਵੀਡੀਓ ਸ਼ੂਟ ਖਤਮ ਹੋ ਚੁਕੀ ਹੈ। ਸਰੀਨ ਨੇ ਦੱਸਿਆ ਕਿ ਉਨ੍ਹਾਂ ਦਾ ਫੋਕਸ ਸਿਰਫ ਪੰਜਾਬੀ ਵੀਡੀਓ ਤੱਕ ਹੀ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਨਿਜੀ ਰਾਏ ਹੈ ਕਿ ਜੋ ਮਾਡਲਾਂ ਬਿਨਾਂ ਤਿਆਰੀ ਕੀਤੇ ਪੰਜਾਬੀ ਫਿਲਮ ਕਰ ਲੈਂਦੀਆਂ ਹਨ ,ਉਹ ਫਲਾਪ ਹੋ ਜਾਂਦੀ ਹੈ ।

ਉਨ੍ਹਾਂ ਨੇ ਦੱਸਿਆ ਦੀ 10 ਤੋਂ 15 ਗੀਤਾ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ । ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਪੰਜਾਬੀ ਫਿਲਮਾਂ ਦੇ ਕਾਫ਼ੀ ਆਫਰ ਆ ਰਹੇ ਹੈ ਜਿਸਤੇ ਮੈਂ ਜਲਦਬਾਜੀ ਨਹੀਂ ਕਰਨਾ ਚਾਹੁੰਦੀ । ਉਨ੍ਹਾਂ ਨੇ ਦੱਸਿਆ ਕਿ ਮੈਨੂੰ ਹਿੰਦੀ ਫਿਲਮ ਕਵੀਨ ਵਿਚ ਕੰਗਨਾ ਵਰਗਾ ਕਿਰਦਾਰ ਕਰਨਾ ਚਾਹੁੰਦੀ ਹਾਂ । ਉਹਨਾਂ ਦੱਸਿਆ ਕਿ ਦਿਲ ਡਰਦਾ ਤੋਂ ਪਹਿਲਾਂ ਵੀ ਉਹ ਇੱਕ ਪੰਜਾਬੀ ਗੀਤ ਜਾਨ ਵਿੱਚ ਕੰਮ ਕਰ ਚੁੱਕੀ ਸੀ ,ਪਰ ਦਿਲ ਡਰਦਾ ਵਿੱਚ ਮੇਰੀ ਅਦਾਕਾਰੀ ਗੀਤ ਦੇ ਬੋਲ ਵਿੱਚ ਪੂਰੀ ਤਰ੍ਹਾਂ ਤੋਂ ਰਮ ਗਈ ,ਜਿਸਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਜਿਸਨੂੰ 2016 ਵਿਚ ਸਨਮਾਨ ਵੀ ਮਿਲਿਆ।

Advertisement

LEAVE A REPLY

Please enter your comment!
Please enter your name here