ਫਿਰੋਜ਼ਪੁਰ ਜੇਲ੍ਹ ਵਿੱਚ ਕੈਦ ਭੋਲਾ ਸ਼ੂਟਰ ਦੀ ਹੋਈ ਮੌਤ
ਚੰਡੀਗੜ,3 ਮਾਰਚ(ਵਿਸ਼ਵ ਵਾਰਤਾ)-ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕੱਟ ਰਹੇ ਗੈਂਗਸਟਰ ਭਾਰਤ ਭੁੂਸ਼ਣ ਉਰਫ ਭੋਲਾ ਸ਼ੂਟਰ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਫਿਰੋਜਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ । ਜਾਣਕਾਰੀ ਅਨੁਸਾਰ ਭੋਲਾ ਸ਼ੂਟਰ ਦੀ ਅੱਧੀ ਰਾਤ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਤੜਕੇ 3 ਵਜੇ ਉਸ ਨੂੰ ਸਖ਼ਤ ਨਿਗਰਾਨੀ ਹੇਠ ਸਿਵਿਲ ਹਸਪਤਾਲ ਫਿਰੋਜ਼ਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਸਵੇਰੇ ਕਰੀਬ ਸਾਢੇ 5 ਵਜੇ ਉਸਦੀ ਮੌਤ ਹੋ ਗਈ।