ਚੰਡੀਗੜ੍ਹ, 10 ਜਨਵਰੀ (ਵਿਸ਼ਵ ਵਾਰਤਾ) : ਚੰਡੀਗੜ੍ਹ ਅਤੇ ਫਿਰੋਜ਼ਪੁਰ ਵਿਚਾਲੇ ਹੁਣ ਰੇਲ ਯਾਤਰਾ ਨੂੰ ਸੁਵਿਧਾਪੂਰਨ ਬਣਾਉਣ ਲਈ ਦੋਨਾਂ ਸ਼ਹਿਰਾਂ ਵਿਚਾਲੇ ਛੇਤੀ ਏ.ਸੀ ਸਪੈਸ਼ਲ ਟ੍ਰੇਨ ਚੱਲੇਗੀ| ਰੇਲ ਦਫਤਰ ਨੇ ਫਿਰੋਜਪੁਰ ਰੇਲਵੇ ਮੰਡਲ ਨੂੰ ਫਿਰੋਜਪੁਰ-ਚੰਡੀਗੜ੍ਹ ਵਿਚਾਲੇ ਇਹ ਏਸੀ ਸਪੈਸ਼ਲ ਰੇਲ ਗੱਡੀ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ| 20 ਜਨਵਰੀ ਤੱਕ ਇਸ ਟ੍ਰੇਨ ਦੇ ਟਰੈਕ ਉਤੇ ਦੌੜਣ ਦੀ ਸੰਭਾਵਨਾ ਹੈ| ਟ੍ਰੇਨ ਦੇ ਟਾਈਮਿੰਗ ਨੂੰ ਲੈ ਕੇ ਮੰਡਲ ਦੇ ਦੋ ਬ੍ਰਾਂਚਾਂ ਦੇ ਅਧਿਕਾਰੀ ਆਹਮਣੇ ਸਾਹਮਣੇ ਹੋ ਗਏ ਹਨ, ਜਿਸ ਦੇ ਕਾਰਨ ਟ੍ਰੇਨ ਦੇ ਸ਼ੁਰੂ ਹੋਣ ਵਿਚ ਦੇਰੀ ਹੋ ਰਹੀ ਹੈ| ਇਕ ਦੋ ਦਿਨਾਂ ਅੰਦਰ ਇਸ ਦੇ ਸੁਲਝ ਜਾਣ ਦੀ ਸੰਭਾਵਨਾ ਹੈ|
ਅਧਿਕਾਰੀਆਂ ਨੇ ਦੱਸਿਆ ਕਿ ਇਸ ਰੇਲ ਗੱਡੀ ਦਾ ਰੂਟ ਫਿਰੋਜਪੁਰ, ਮੋਗਾ, ਲੁਧਿਆਣਾ ਤੇ ਚੰਡੀਗੜ੍ਹ ਹੋਵੇਗਾ|
PUNJAB : ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਸਰਪੰਚ ਉਮੀਦਵਾਰ ਦਾ ਹਾਈ ਵੋਲਟੇਜ ਡਰਾਮਾ
PUNJAB : ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਸਰਪੰਚ ਉਮੀਦਵਾਰ ਦਾ ਹਾਈ ਵੋਲਟੇਜ ਡਰਾਮਾ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ...