ਫਾਜਿਲਕਾ ਜ਼ਿਲ੍ਹੇ ਦੇ 12 ਪਿੰਡਾਂ/ਢਾਣੀਆਂ ਦੇ ਸਕੂਲ 23 ਅਗਸਤ ਤੱਕ ਰਹਿਣਗੇ ਬੰਦ
ਚੰਡੀਗੜ੍ਹ,19ਅਗਸਤ(ਵਿਸ਼ਵ ਵਾਰਤਾ)- ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ/ਢਾਣੀਆ ਵਿੱਚ ਰਹਿੰਦੇ ਬੱਚਿਆ ਨੂੰ 23 ਅਗਸਤ 2023 ਤੱਕ ਹਰੇਕ ਸਕੂਲ( ਸਰਕਾਰੀ/ਪ੍ਰਾਇਵੇਟ) ਨੂੰ ਛੁੱਟੀਆਂ ਐਲਾਨ ਕਰਨ ਦਾ ਹੁਕਮ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ ਜਲਾਲਾਬਾਦ ਤਹਿਸੀਲ ਅਧੀਨ ਪੈਂਦੇ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਢਾਣੀ ਆਤੂ ਵਾਲਾ ਅਤੇ ਢਾਣੀਆਂ ਪੀਰੇ ਕੇ ਉਤਾੜ ਅਤੇ ਫਾਜਿਲਕਾ ਤਹਿਸੀਲ ਅਧੀਨ ਪੈਂਦੇ ਝੰਗਣ ਭੈਣੀ, ਗੁਲਾਬਾ ਭੈਣੀ,ਦੋਨਾ ਨਾਨਕਾ ਤੇਜਾ ਰੁਹੇਲਾ, ਗੱਟੀ ਨੰਬਰ 1, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਮਹਾਤਮ ਨਗਰ ਸ਼ਾਮਿਲ ਹਨ। ਜਿਲ੍ਹੇ ਦੇ ਬਾਕੀ ਸਮੂਹ ਸਕੂਲ ਆਮ ਵਾਂਗ ਖੁੱਲ੍ਹਣਗੇ।