ਅੰਮ੍ਰਿਤਸਰ, 27ਸਤੰਬਰ (ਵਿਸ਼ਵ ਵਾਰਤਾ)-ਚੰਡੀਗ਼ੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਮੋਹਾਲੀ ਵਿਖੇ ਕਤਲ ਕੀਤੇ ਗਏ ਪੱਤਰਕਾਰ ਕਮਲਜੀਤ ਸਿੰਘ ਤੇ ਉਸ ਦੀ ਮਾਤਾ ਦੇ ਕਾਤਲਾਂ ਨੂੰ ਪੁਲੀਸ ਵੱਲੋ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸ਼ਹਿਰ ਵਿੱਚ ਕਾਲੀਆ ਪੱਟੀਆ ਬਣ ਕੇ ਅਤੇ ਕਾਲੀਆ ਝੰਡੀਆ ਫੜ ਕੇ ਰੋਸ ਮਾਰਚ ਕਰਕੇ ਸਰਕਾਰ ਤੋ ਮੰਗ ਕੀਤੀ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕਰਨ ਦੇ ਨਾਲ ਨਾਲ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਸਥਾਨਕ ਕੋਤਵਾਲੀ ਤੋ ਹਾਲ ਗੇਟ ਤੱਕ ਕਾਲੀਆ ਪੱਟੀਆ ਬੰਨ ਤੇ ਹੱਥਾਂ ਵਿੱਚ ਕਾਲੀਆ ਝੰਡੀਆ ਫੜ ਕੇ ਸਰਕਾਰ ਤੇ ਪੁਲੀਸ ਦੇ ਖਿਲਾਫ ਨਾਅਰੇ ਕਰਦਿਆ ਰੋਸ ਮਾਰਚ ਕੀਤਾ ਤੇ ਹਾਲ ਗੇਟ ਦੇ ਬਾਹਰ ਕੁਝ ਸਮਾਂ ਬੈਠ ਕੇ ਸਰਕਾਰ ਤੇ ਪੁਲੀਸ ਦੀ ਕਾਰਗੁਜਾਰੀ ਤੇ ਅਸ਼ਤੁੰਸ਼ਟੀ ਪ੍ਰਗਟ ਕਰਦਿਅਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਸਰਕਾਰ ਨਾਮ ਦੇ ਕੋਈ ਚੀਜ਼ ਨਹੀ ਹੈ ਅਤੇ ਗੁੰਡਾ ਰਾਜ ਚਰਮ ਸੀਮਾ ਤੇ ਪੁੱਜ ਗਿਆ ਹੈ। ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਤੇ ਉਸ ਦੀ ਮਾਤਾ ਗੁਰਚਰਨ ਕੌਰ ਦੇ ਕਤਲਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਸਰਕਾਰ ਤੋ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕੀਤਾ ਜਾਵੇ। ਇਸ ਤਰਾਂ ਕੇਂਦਰ ਸਰਕਾਰ ਵੀ ਕਾਰਗੁਜਾਰੀ ਤੇ ਕਿੰਤੂ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਦਾਭੋਲਕਰ, ਕੁਲਬੁਰਗੀ ਤੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸੂਬਾ ਸਰਕਾਰਾਂ ਪੂਰੀ ਤਰ੍ਵਾ ਨਾਕਾਮ ਰਹੀਆ ਹਨ ਅਤੇ ਕੇਂਦਰ ਸਰਕਾਰ ਨੇ ਵੀ ਕੋਈ ਠੋਸ ਕਦਮ ਨਹੀ ਚੁੱਕੇ। ਅੱਜ ਲੋਕਤੰਤਰ ਦਾ ਚੌਥਾ ਥੰਮ ਪੂਰੀ ਤਰਾ ਖਤਰੇ ਵਿੱਚ ਹੈ ਅਤੇ ਸਿਆਸੀ ਆਗੂ, ਲੈਡ ਮਾਫੀਆ ਸੈਂਡ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ। ਲੈਂਡ ਮਾਫੀਆ ਤੇ ਸੈਂਡ ਮਾਫੀਆ ਨੂੰ ਜਦੋ ਵੀ ਪੱਤਰਕਾਰਾਂ ਨੇ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਦੋ ਹੀ ਮੀਡੀਏ ਤੇ ਹਮਲੇ ਤੇਜ਼ ਹੋਏ ਹਨ ਪਰ ਸਰਕਾਰਾਂ ਹਮੇਸ਼ਾਂ ਹੀ ਖਾਮੋਸ਼ ਰਹੀਆ ਹਨ। ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕਮਲਜੀਤ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ।
ਇਸੇ ਤਰਾ ਬੀਤੇ ਸਾਲ ਸੱਤ ਸਤੰਬਰ 2016 ਨੂੰ ਸ਼ਾਤਮਈ ਢੰਗ ਨਾਲ ਤੱਤਕਾਲੀ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਡੀ ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਦੋਸ਼ੀ ਅਧਿਕਾਰੀ ਤੇ ਹੋਰ ਪੁਲੀਸ ਵਾਲਿਆ ਦੇ ਖਿਲਾਫ ਵਾਅਦੇ ਮੁਤਾਬਕ ਮੁੱਖ ਮੰਤਰੀ ਤੁਰੰਤ ਕਾਰਵਾਈ ਕਰਨ। ਜਿਲਾ ਦੇ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਜਿਹੜਾ ਧਰਨੇ ਵਾਲੀ ਜਗਾ ਤੇ ਆ ਕੇ ਤਹਿਸੀਲਦਰ ਜੇ. ਪੀ. ਸਲਵਾਨ ਨੇ ਪ੍ਰਾਪਤ ਕੀਤਾ ਤੇ ਭਰੋਸਾ ਦਿਵਾਇਆ ਕਿ ਮੰਗ ਪੱਤਰ ਤੁਰੰਤ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।
ਇਸ ਧਰਨੇ ਨੂੰ ਜਸਬੀਰ ਸਿੰਘ ਪੱਟੀ ਤੋ ਇਲਾਵਾ ਕਨਵੀਨਰ ਵਿਜੈ ਪੰਕਜ਼, ਜਿਲਾ ਪ੍ਰਧਾਨ (ਸ਼ਹਿਰੀ) ਜਗਜੀਤ ਸਿੰਘ ਜੱਗਾ, ਜਿਲਾ (ਦਿਹਾਤੀ) ਪ੍ਰਧਾਨ ਬਲਵਿੰਦਰ ਸਿੰਘ ਸੰਧੂ , ਬਲਜੀਤ ਸਿੰਘ ਜੈਂਤੀਪੁਰ, ਅਮਨ ਦੇਵਗਨ ਅਜਨਾਲਾ, ਜਗਤਾਰ ਸਿੰਘ ਸਹਿਮੀ ਮਜੀਠਾ, ਰਮੇਸ਼ ਕੁਮਾਰ ਡੇਰਾ ਬਾਬਾ ਨਾਨਕ, ਹੀਰਾ ਸਿੰਘ ਮਾਂਗਟ ਡੇਰਾ ਬਾਬਾ ਨਾਨਕ, ਵਿਜੈ ਭਸੀਨ ਛੇਹਰਟਾ, ਜਸਬੀਰ ਸਿੰਘ ਛੀਨਾ ਤਰਨ ਤਾਰਨ, ਪਹਿਲਵਾਨ ਕਮਲ ਸ਼ਰਮਾ, ਰਾਜੇਸ਼ ਡੈਨੀ, ਕਸ਼ਮੀਰ ਸਹੋਤਾ, ਪਲਵਿੰਦਰ ਸਿੰਘ ਸਾਰੰਗਲ ਫਤਹਿਗੜ ਚੂੜੀਆ, ਡਾ ਦਿਲਬਾਗ ਸਿੰਘ ਰਮਦਾਸ( ਪ੍ਰਧਾਨ ਰਮਦਾਸ ਇਕਾਈ), ਹਰਦੀਪ ਸਿੰਘ ਜੌਹਲ, ਰਮਨ ਸਰਪੰਚ ਨੇ ਵੀ ਸੰਬੋਧਨ ਕੀਤਾ। ਧਰਨੇ ਤੇ ਰੋਸ ਮੁਜਾਹਰੇ ਵਿੱਚ ਹਰਦੇਵ ਪ੍ਰਿੰਸ, ਮਲਕੀਤ ਸਿੰਘ ਗਾਡ ਫਾਦਰ, ਸੁਖਵਿੰਦਰ ਸਿੰਘ ਕੋਹਲੀ, ਸਤਬੀਰ ਸਿੰਘ ਰਾਜੂ, ਮਨਜਿੰਦਰ ਸਿੰਘ, ਅਰਵਿੰਦਰ ਕੁਮਾਰ, ਗੁਰਜੰਟ ਸਿੰਘ ਭਿੰਡੀ ਸੈਦਾਂ, ਗੁਰਪ੍ਰੀਤ ਸਿੰਘ ਭਗਤ, ਸੁਖਜੀਤ ਸਿੰਘ, ਵਿਜੈ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਅਜਨਾਲਾ, ਜਸਜੀਤ ਸਿੰਘ, ਦਿਨੇਸ਼ ਕੁਮਾਰ, ਗੁਰਨਾਮ ਸਿੰਘ ਬੁੱਟਰ, ਮੁਕੇਸ਼ ਹਨੀ, ਸਿਮਰਨਜੀਤ ਸਿੰਘ ਸਾਹੋਵਾਲ, ਮਨਜੀਤ ਸਿੰਘ, ਅਜੈ ਸ਼ਰਮਾ, ਪੰਕਜ਼ ਮੱਲੀ, ਵਿਸ਼ਾਲ ਸ਼ਰਮਾ, ਰਮਨ ਗ੍ਰੰਥਗੜ ਅਜਨਾਲਾ, ਰਣਜੀਤ ਸਿੰਘ, ਵਿਸ਼ਾਲ ਸ਼ਰਮਾ, ਨਰਿੰਦਰਜੀਤ ਸਿੰਘ, ਸੁਰਿੰਦਰਪਾਲ ਰਮਦਾਸ, ਸਵਿੰਦਰ ਸਿੰਘ ਗੱਗੋ ਮਾਹਲ, ਹਰਪਾਲ ਸਿੰਘ ਵਾਹਲਾ, ਬਲਜੀਤ ਸਿੰਘ ਕਲੇਰ, ਵਿਜੇ ਕੁਮਾਰ ਟਾਈਮ ਟੀ ਵੀ, ਰਾਜ ਕੁਮਾਰ ਬੱਬਲੂ ਨੇ ਵੀ ਸ਼ਮੂਲੀਅਤ ਕੀਤੀ।
Latest News: ਨੌਜਵਾਨਾਂ ਲਈ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਅਦਾਰਿਆਂ ਵਿੱਚ ਅਪਰੈਂਟਿਸਸ਼ਿਪ ਕਰਨ ਦਾ ਸੁਨਹਿਰੀ ਮੌਕਾ
Latest News: ਨੌਜਵਾਨਾਂ ਲਈ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਅਦਾਰਿਆਂ ਵਿੱਚ ਅਪਰੈਂਟਿਸਸ਼ਿਪ ਕਰਨ ਦਾ ਸੁਨਹਿਰੀ ਮੌਕਾ ਕਪੂਰਥਲਾ, 12 ਜਨਵਰੀ...