ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮਿਸ਼ਨ ਤਹਿਤ ‘ਘਰ ਘਰ ਰੋਜ਼ਗਾਰ’ ਮੇਲਾ 5 ਨੂੰ

555
Advertisement


ਚੰਡੀਗੜ੍ਹ, 2 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਰੋਜ਼ਗਾਰ ਮਿਸ਼ਨ ਤਹਿਤ ‘ਘਰ ਘਰ ਰੋਜ਼ਗਾਰ’ ਪ੍ਰੋਗਰਾਮ ਦੀ ਰਸਮੀ ਤੌਰ ‘ਤੇ 5 ਸਤੰਬਰ ਨੂੰ ਐਸ.ਏ.ਐਸ. ਨਗਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਸ਼ੁਰੂਆਤ ਕਰੇਗੀ। ਇਸ ਦਿਨ ਪੂਰਵ ਦੁਪਹਿਰ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ ‘ਇਮਪਲਾਇਰਜ਼ ਮੀਟ’ ਕਾਨਫਰੰਸ (ਰੋਜ਼ਗਾਰਦਾਤਾਵਾਂ ਦੀ ਮਿਲਣੀ) ਹੋਵੇਗੀ ਜਦਕਿ ਬਾਅਦ ਦੁਪਹਿਰ ਗਮਾਡਾ ਸਟੇਡੀਅਮ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਲੱਗੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ‘ਇਮਪਲਾਇਰਜ਼ ਮੀਟ’ ਕਾਨਫਰੰਸ ਦੌਰਾਨ ਉਦਯੋਗਾਂ ਦੇ ਨੁਮਾਇੰਦੇ ਅਤੇ ਰੋਜ਼ਗਾਰਦਾਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਇਕ ਮੰਚ ‘ਤੇ ਆ ਕੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਚਰਚਾ ਕਰਨਗੇ। ਇਸ ਵਿਚਾਰ-ਚਰਚਾ ਦਾ ਮੁੱਖ ਮੰਤਵ ਉਦਯੋਗਾਂ ਦੀ ਮੰਗ ਅਨੁਸਾਰ ਮੌਜੂਦਾ ਸਮੇਂ ਨੌਕਰੀਆਂ ਪੈਦਾ ਕਰਨਾ ਅਤੇ ਭਵਿੱਖ ਵਿਚ ਵਧੇਰੇ ਨੌਕਰੀਆਂ ਦੇਣ ਦੇ ਜ਼ਿਆਦਾ ਮੌਕਿਆਂ ਦੀ ਤਲਾਸ਼ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੌਰਾਨ ਵੱਡੀਆਂ, ਮੈਗਾ ਅਤੇ ਦਰਮਿਆਨੇ ਪੱਧਰ ਦੀਆਂ ਵੱਖ-ਵੱਖ ਖੇਤਰਾਂ ਦੀਆਂ ਸਨਅਤਾਂ ਦੇ ਨੁਮਾਇੰਦੇ ਹਿੱਸਾ ਲੈਣਗੇ।

ਕਿਹੜੇ-ਕਿਹੜੇ ਨਾਮੀਂ ਉਦਯੋਗ ਮਾਹਿਰ ਹਿੱਸਾ ਲੈਣਗੇ:
– ਈਸ਼ਰ ਜੱਜ ਆਹਲੂਵਾਲੀਆ, ਚੇਅਰਪਰਸਨ, ਇੰਡੀਆ ਕਾਊਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੋਮਿਕਸ
– ਕਰਿਸ਼ ਆਈਅਰ, ਇੰਡਆ ਸੀਈਓ, ਵਾਲਮਾਰਟ
– ਸ਼੍ਰੀ ਪਾਲ ਓਸਵਾਲ, ਚੇਅਰਮੈਨ, ਵਰਧਮਾਨ ਟੈਕਸਟਾਈਲ ਲਿਮ.
– ਰਜਿੰਦਰ ਗੁਪਤਾ, ਚੇਅਰਮੈਨ, ਟ੍ਰਾਈਡੈਂਟ ਗਰੁੱਪ
– ਏ.ਐਸ. ਮਿੱਤਲ, ਵਾਈਸ ਚੇਅਰਮੈਨ, ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮ.
– ਭਵਦੀਪ ਸਰਧਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀਈਓ, ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮ.
– ਸਰਵਜੀਤ ਸਮਰਾ, ਫਾਊਂਡਰ ਅਤੇ ਐਮ.ਡੀ., ਕੈਪੀਟਲ ਸਮਾਲ ਫਾਈਨਾਂਸ ਬੈਂਕ
– ਸੰਦੀਪ ਜੈਨ, ਕਾਰਜਕਾਰੀ ਡਾਇਰੈਕਟਰ, ਮੌਂਟੇ ਕਾਰਲੋ
– ਡਾ. ਪੀ.ਜੇ. ਸਿੰਘ, ਐਮ.ਡੀ., ਟਾਇਨੋਰ ਔਰਥੌਟਿਕਸ ਲਿਮ.
– ਜਤਿੰਦਰ ਜੈਨ, ਫਾਊਂਡਰ ਅਤੇ ਐਮ.ਡੀ., ਕੋਚਰ ਇਨਫੋਟੈਂਕ ਪ੍ਰਾਈਵੇਟ ਲਿਮਟਿਡ।

ਰੋਜ਼ਗਾਰਦਾਤਿਆਂ ਤੋਂ ਇਲਾਵਾ ਹੁਨਰ ਕੌਂਸਲਾਂ, ਹੁਨਰ ਸਿਖਲਾਈ ਏਜੰਸੀਆਂ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਵੀ ਸਮਾਗਮ ਵਿਚ ਹਿੱਸਾ ਲੈਣਗੇ।

ਸਮਾਗਮ ਦੌਰਾਨ ਕਿਹੜੇ ਪੱਖਾਂ ‘ਤੇ ਧਿਆਨ ਦਿੱਤਾ ਜਾਵੇਗਾ:
– ਸਫਲ ਅਰਥਚਾਰਿਆਂ ਨੂੰ ਪੰਜਾਬ ਦੇ ਸੰਦਰਭ ਵਿਚ ਘੋਖਿਆ ਜਾਵੇਗਾ ਕਿ ਬੇਰੋਜ਼ਗਾਰੀ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ।
– ਮਾਇਕ੍ਰੋ, ਸਮਾਲ ਅਤੇ ਦਰਮਿਆਨੇ ਉੱਦਮਾਂ ਨੂੰ ਰੋਜ਼ਗਾਰ ਵਾਧੇ ਲਈ ਕਿਵੇਂ ਵਰਤਿਆਂ ਜਾਵੇ
– ਸਹਾਇਕ ਇਕਾਈਆਂ ਵਿਕਸਤ ਕਰਨ ਅਤੇ ਨੌਕਰੀਆਂ ਵਧਾਉਣ ਲਈ ਵੱਡੇ ਯੂਨਿਟਾਂ ਦੀ ਭੂਮਿਕਾ
– ਰਾਜ ਵਿਚ ਖੇਤਰੀ ਅਤੇ ਕੌਮਾਂਤਰੀ ਪੱਧਰ ਦੇ ਬ੍ਰਾਂਡ ਤਿਆਰ ਕਰਨਾ
– ਵਿਸ਼ਵ ਪੱਧਰੀ ਰਿਟੇਲਰਾਂ ਨੂੰ ਪੰਜਾਬ ਵਿੱਚ ਲਿਆਉਣਾ ਅਤੇ ਰਿਟੇਲ ਦੇ ਖੇਤਰ ਵਿਚ ਨੌਕਰੀਆਂ ਦਾ ਵਾਧਾ
– ਕੀ ਪੰਜਾਬ ਆਈ.ਟੀ. ਅਤੇ ਸਬੰਧਤ ਉਦਯੋਗਾਂ ਵਿਚ ਕੋਈ ਮੁਕਾਮ ਹਾਸਲ ਕਰ ਸਕਦਾ ਹੈ?
– ਬੈਂਕਿੰਗ ਅਤੇ ਵਿੱਤੀ ਸੇਵਾਵਾਂ – ਪੰਜਾਬੀ ਨੌਜਵਾਨਾਂ ਲਈ ਮੌਕੇ
– ਫੂਡ ਪ੍ਰੋਸੈਸਿੰਗ ਉਦਯੋਗ – ਹੋਰ ਵਧੇਰੇ ਸੰਭਾਵਨਾਂਵਾਂ ਦੀ ਤਲਾਸ਼
– ਪੰਜਾਬ ਤੋਂ ਵਿਸ਼ਵ ਪੱਧਰੀ ਕੰਪਨੀਆਂ ਤਿਆਰ ਕਰਨਾ ਅਤੇ ਵਧੀਆ ਨੌਕਰੀਆਂ ਪੈਦਾ ਕਰਨਾ
– ਟੈਕਸਟਾਈਲ ਨੂੰ ਹੋਰ ਉਤਸ਼ਾਹਿਤ ਕਰਨਾ ਅਤੇ ਨੌਕਰੀਆਂ ਲਈ ਨਵੇਂ ਰਸਤੇ ਪੈਦਾ ਕਰਨੇ
ਉਮੀਦਾਂ:
– ਰੋਜ਼ਗਾਰਦਾਤਾਵਾਂ ਨਾਲ ਨਿਯਮਿਤ ਤੌਰ ‘ਤੇ ਸੰਪਰਕ ਬਣਾਉਣਾ
– ਰਾਜ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕਰਨ ਦੇ ਯਤਨਾਂ ਤਹਿਤ ਪੰਜਾਬ ਦੇ ਰੋਜ਼ਗਾਰਦਾਤਿਆਂ ਦਾ ਸਮੱਰਥਨ ਹਾਸਲ ਕਰਨਾ
– ਇਹ ਸਮਝਣਾ ਕਿ ਪੰਜਾਬ ਦੇ ਨੌਜਵਾਨਾਂ ਦੀ ਭਰਤੀ ਲਈ ਕਿਸ ਤਰ੍ਹਾਂ ਦੀਆਂ ਸਹੂਲਤਾਂ ਰੋਜ਼ਗਾਰਦਾਤਿਆਂ ਨੂੰ ਦਿੱਤਿਆਂ ਜਾ ਸਕਦੀਆਂ ਹਨ। ਖਾਸ ਤੌਰ ‘ਤੇ ਜ਼ਿਲ੍ਹਾ ਪੱਧਰੀ ਸਕਿੱਲ, ਰੋਜ਼ਗਾਰ ਅਤੇ ਐਂਟਰਪ੍ਰਾਇਜ਼ਿਜ਼ ਨੂੰ ਸਥਾਪਨ ਕਰਨਾ ਜਿਸ ਵਿਚ ਕਿ ਰੋਜ਼ਗਾਰਦਾਤਿਆਂ ਦੀ ਜ਼ਰੂਰਤ ਅਤੇ ਸਹੂਲਤ ਨੂੰ ਧਿਆਨ ਵਿਚ ਰੱਖਿਆ ਜਾਵੇ।
– ਮੌਜੂਦਾ ਸਮੇਂ ਹੁਨਰ ਵਿਕਾਸ/ਤਕਨੀਕੀ ਸਿੱਖਿਆ ਪ੍ਰੋਗਰਾਮਾਂ ਨੂੰ ਉਦਯੋਗਾਂ ਦੇ ਸੰਦਰਭ ਵਿਚ ਸਮਝਣਾ ਅਤੇ ਨੌਕਰੀਆਂ ਦੇ ਮੌਕਿਆਂ ਦੇ ਹਿਸਾਬ ਨਾਲ ਪ੍ਰੋਗਰਾਮਾਂ ਨੂੰ ਤਿਆਰ ਕਰਨਾ।
– ਵੱਖ-ਵੱਖ ਖੇਤਰਾਂ ਵਿੱਚ ਭਵਿੱਖ ਦੇ ਮੌਕਿਆਂ ਨੂੰ ਸਮਝਣਾ ਤਾਂ ਜੋ ਪੰਜਾਬ ਜ਼ਰੂਰੀ ਨੀਤੀਗਤ ਪਹਿਲਕਦਮੀਆਂ ਕਰ ਸਕੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਹਰ ਪਰਿਵਾਰ ਵਿਚੋਂ ਯੋਗ ਨੌਜਵਾਨ ਨੂੰ ਨੌਕਰੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰੋਜ਼ਗਾਰ ਨੀਤੀ ਤਹਿਤ ਇਸ ਮੁਕਾਮ ਨੂੰ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਰਣਨੀਤਿਕ ਟੀਚਾ ਨਿਰਧਾਰਿਤ ਕਰ ਲਿਆ ਗਿਆ ਹੈ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆਂ ਜਾਵੇਗਾ ਤਾਂ ਜੋ ਉਹ ਵਧੀਆ ਨੌਕਰੀਆਂ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਖੇਤਰਾਂ, ਵਰਗਾਂ ਅਤੇ ਹਰੇਕ ਵਿੱਤੀ ਪੱਧਰ ਦੇ ਨੌਜਵਾਨਾਂ ਲਈ ਨੌਕਰੀਆਂ ਦੇਣ ਦਾ ਟੀਚਾ ਵੀ ਮਿੱਥਿਆ ਗਿਆ ਹੈ ਭਾਵੇਂ ਕੋਈ ਨੌਜਵਾਨ ਗੈਰ-ਹੁਨਰਮੰਦ ਹੋਵੇ ਜਾਂ ਅਰਧ-ਹੁਨਰਮੰਦ ਜਾਂ ਪੂਰਾ ਹੁਨਰਮੰਦ ਅਤੇ ਜਾਂ ਉੱਚ ਪੱਧਰੀ ਹੁਨਰ ਦਾ ਮਾਲਿਕ ਹੋਵੇ, ਸਭ ਨੂੰ ਨੌਕਰੀ ਦਿੱਤੀ ਜਾਵੇਗੀ।

Advertisement

LEAVE A REPLY

Please enter your comment!
Please enter your name here