ਪੰਜਾਬ ਸਰਕਾਰ ਵੱਲੋਂ ਬੈਂਕ ਪੀ.ਓ. ਅਤੇ ਏ.ਏ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਅਰਜੀਆਂ ਦੀ ਮੰਗ*

37
Advertisement

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 24 ਮਈ

07 ਜੂਨ ਨੂੰ ਹੋਵੇਗੀ ਲਿਖਤੀ ਪ੍ਰੀਖਿਆ*

ਚੰਡੀਗੜ੍ਹ, 11 ਮਈ( ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਰੋਜਗਾਰ ਮੁਹੱਈਆਂ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਬੈਂਕ ਪ੍ਰੋਬੇਸ਼ਨਰੀ ਅਫਸਰ (ਪੀ.ਓ.) ਅਤੇ ਐਸਿਸਟੈਂਟ ਐਡਮਨਿਸਟ੍ਰੇਟਿਵ ਅਫਸਰ (ਏ.ਏ.ਓ.) (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਪੰਜਾਬ ਰਾਜ ਦੇ ਗਰੈਜੁਏਟ ਨੋਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸਮੁਦਾਇ (ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ ਹੋਣਾ ਚਾਹੀਦਾ ਹੈ। ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਦਾਖਲੇ ਲਈ ਉਮੀਦਵਾਰ ਦੇ ਪਰਿਵਾਰਾਂ ਦੀ ਸਾਰੇ ਸਰੋਤਾਂ ਤੋਂ ਸਲਾਨਾ ਆਮਦਨ 3.00 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਮੀਵਾਰ ਦੀ ਚੋਣ ਜਨਰਲ ਇੰਗਲਿਸ਼, ਕੁਆਂਟੀਟੇਟਿਵ ਐਪਟੀਚਿਊਡ, ਰੀਜ਼ਨਿੰਗ ਅਤੇ ਕਰੰਟ ਇਵੈਂਟਸ ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ, ਜੋ ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰਜ ਐਡ ਕੋਰਸਿਜ਼, ਫੇਜ਼-3-ਬੀ-2, ਐਸ.ਏ.ਐਸ ਨਗਰ ਮੁਹਾਲੀ ਵਿਖੇ 07 ਜੂਨ ਨੂੰ ਸਵੇਰੇ 10:00 ਵਜੇ ਹੋਵੇਗਾ। ਇਸ ਟੈਸਟ ਦਾ ਸਮਾਂ ਇੱਕ ਘੰਟੇ ਦਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਇਸ ਸਕੀਮ ਤਹਿਤ ਜੋ ਉਮੀਦਵਾਰ ਬੈਂਕ ਪੀ.ਓ. ਅਤੇ ਏ.ਓ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਹ ਆਪਣੀਆਂ ਮੁਕੰਮਲ ਦਰਖਾਸਤਾਂ, ਜਿਸ ਨਾਲ ਸਾਰੇ ਲੋੜੀਂਦੇ ਸਰਟੀਫਿਕੇਟ ਦੀਆਂ ਆਪਣੇ ਵਲੋਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਕਰਕੇ ਪ੍ਰਿੰਸੀਪਲ, ਅੰਬੇਦਕਰ ਇੰਸਟੀਚਿਊਟ ਆਫ ਕਰੀਅਰਜ ਐਂਡ ਕੋਰਸਿਜ, ਫੇਸ –3-ਬੀ-2, ਐਸ.ਏ.ਐਸ ਨਗਰ (ਮੁਹਾਲੀ) ਨੂੰ 24 ਮਈ 2023 ਤੱਕ ਜਾਂ ਇਸ ਤੋਂ ਪਹਿਲਾਂ ਭੇਜ ਸਕਦੇ ਹਨ। ਉਮੀਦਵਾਰ ਦਾਖਲੇ ਸਬੰਧੀ ਮੁਕੰਮਲ ਜਾਣਕਾਰੀ ਸੰਸਥਾ ਦੀ ਵੈੱਬਸਾਈਟ www.welfarepunjab.gov.in ਤੇ ਪ੍ਰਾਪਤ ਕਰ ਸਕਦੇ ਹਨ।

Advertisement