ਪੰਜਾਬ ਸਰਕਾਰ ਵੱਲੋਂ ਜਵਾਨਾਂ ਲਈ ਵੱਡਾ ਐਲਾਨ
ਜੰਗ ਦੌਰਾਨ ਅਪਾਹਜ ਹੋਏ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਕੀਤੀ ਦੁੱਗਣੀ
ਚੰਡੀਗੜ੍ਹ,6ਨਵੰਬਰ(ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੰਗ ਦੌਰਾਨ ਅਪਾਹਜ ਹੋਏ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਨੂੰ ਦੁੱਗਣਾ ਕੀਤਾ ਜਾਵੇਗਾ। ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ “ਜਵਾਨਾਂ ਦਾ ਸਤਿਕਾਰ ਕਰਦੀ ਸਾਡੀ ਸਰਕਾਰ… ਵਾਅਦੇ ਮੁਤਾਬਕ ਅੱਜ ਕੈਬਨਿਟ ਮੀਟਿੰਗ ‘ਚ ਜੰਗ ਦੌਰਾਨ ਅਪਾਹਜ ਹੋਏ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਨੂੰ ਦੁੱਗਣਾ ਕੀਤਾ ਤੇ ਨਾਲ ਹੀ 1962-1971 ਜੰਗ ਦੇ ਪੀੜਤ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਜੰਗੀ ਜਗੀਰ ਵਜੋਂ ਸਹਾਇਤਾ ਰਾਸ਼ੀ ਨੂੰ ਵੀ ਦੁੱਗਣਾ ਕੀਤਾ… ਜੋ ਕਹਿੰਦੇ ਹਾਂ, ਉਹ ਕਰਦੇ ਹਾਂ”
https://x.com/BhagwantMann/status/1721461622345277530?t=BLtne7KqHEj5byM8oyYeOA&s=08