ਪੰਜਾਬ ਸਰਕਾਰ ਵਲੋਂ “ਬੇਟੀ ਬਚਾਓ ਬੇਟੀ ਪੜਾਓ ਸਕੀਮ” ਦੇ ਨਕਲੀ ਫਾਰਮ ਵੇਚਣ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ

993
Advertisement


ਚੰਡੀਗੜ, 2 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡੀ.ਸੀ. ਅਤੇ ਐਸ.ਐਸ.ਪੀਜ਼ ਨੂੰ “ ਬੇਟੀ ਬਚਾਓ ਬੇਟੀ ਪੜਾਓ ਸਕੀਮ” ਦੇ ਨਕਲੀ ਫਾਰਮ ਵੇਚਣ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ  ਜਾਰੀ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਸੰਸਥਾਵਾਂ ਅਤੇ ਨਕਲੀ ਏਜੰਟਾਂ ਵਲੋਂ ਇਹ ਕਹਿ ਕੇ ਫਰਜ਼ੀ ਫਾਰਮ ਵੇਚੇ ਅਤੇ ਭਰਵਾਏ ਜਾ ਰਹੇ ਹਨ ਕਿ ਇਸ ਸਕੀਮ ਅਧੀਨ ਲਾਭਪਾਤਰੀ (ਲੜਕੀਆਂ) ਨੂੰ 2 ਲੱਖ ਰੁਪਏ ਮਿਲਣਗੇ ਜਦਕਿ ਇਸ ਸਕੀਮ ਅਧੀਨ ਕਿਸੇ ਵੀ ਲਾਭਪਾਤਰੀ ਨੂੰ ਵਿੱਤੀ ਲਾਭ ਦੇਣ ਦਾ ਕੋਈ ਉਪਬੰਧ ਨਹੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਸਕੀਮ ਅਧੀਨ 2 ਲੱਖ ਰੁਪਏ ਮਿਲਣ ਵਾਲੀ ਕੋਈ ਵਿਵਸਥਾ ਨਹੀ ਹੈ ਅਤੇ ਨਾ ਹੀ ਸਿੱਧੇ ਤੌਰ ‘ਤੇ ਕੋਈ ਰਾਸ਼ੀ ਬੈਂਕ ਵਿਚ ਭੇਜੀ ਜਾਂਦੀ ਹੈ।ਉਨਾਂ੍ਹ ਦੱਸਿਆ ਕਿ ਆਮ ਲੋਕਾਂ ਨੂੰ ਜਾਲਸਾਜ ਏਜੰਟਾਂ ਤੋਂ ਬਚਾਉਣ ਲਈ ਸੂਬੇ ਦੇ ਸੂਬੇ ਦੇ ਸਾਰੇ ਡੀ.ਸੀ. ਅਤੇ ਐਸ.ਐਸ.ਪੀਜ਼ ਨੂੰ ਦੋਸ਼ੀਆਂ ਵਿਰੁੱਧ ਮਾਮਲੇ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜੇਕਰ “ ਬੇਟੀ ਬਚਾਓ ਬੇਟੀ ਪੜਾਓ ਸਕੀਮ” ਦੇ ਨਕਲੀ ਫਾਰਮ ਵੇਚਣ ਸਬੰਧੀ ਗਤੀਵਿਧੀ ਕਿਸੇ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਜਿਲਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਆਮ ਲੋਕ ਇਸ ਧੋਖਾਧੜੀ ਤੋਂ ਬਚ ਸਕਣ।

Advertisement

LEAVE A REPLY

Please enter your comment!
Please enter your name here