ਚੰਡੀਗੜ, 24 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਅਤੇ ਅੰਤਰਜਾਤੀ ਜੋੜਿਆਂ (ਮੁੰਡੇ/ਕੁੜੀਆਂ) ਦੇ ਵਿਆਹ ਲਈ ਨਵੀਂ ਭਲਾਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਵਿਆਹ ਲਈ ਪ੍ਰਤੀ ਜੋੜਾ 75 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਲਾਈ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ੈਰ ਸਰਕਾਰੀ ਸੰਸਥਾਵਾਂ, ਟਰੱਸਟਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਅਨੁਸੂਚਿਤ ਜਾਤੀ ਤੇ ਅੰਤਰਜਾਤੀ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਉਣ ਲਈ ਸਹਾਇਤਾ ਦੇਣ ਦੀ ਇਹ ਨਵੀਂ ਭਲਾਈ ਸਕੀਮ ਚਲਾਈ ਗਈ ਹੈ, ਜਿਸ ਅਨੁਸਾਰ ਅਜਿਹੀਆਂ ਗ਼ੈਰ ਸਰਕਾਰੀ ਸੰਸਥਾਵਾਂ ਜੋ ਅਨੁਸੂਚਿਤ ਜਾਤੀ ਤੇ ਅੰਤਰ ਜਾਤੀ ਜੋੜਿਆਂ ਦੇ 10 ਤੋਂ ਵੱਧ ਸਮੂਹਿਕ ਵਿਆਹ ਕਰਵਾਉਂਦੀਆਂ ਹਨ, ਨੂੰ 75 ਹਜ਼ਾਰ ਰੁਪਏ ਪ੍ਰਤੀ ਜੋੜੇ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨ•ਾ ਦੱਸਿਆ ਕਿ ਇਸ ਰਾਸ਼ੀ ਵਿੱਚੋਂ 60 ਹਜ਼ਾਰ ਰੁਪਏ ਬਰਤਨ, ਫਰਨੀਚਰ ਅਤੇ ਸੋਨਾ ਆਦਿ ਖ਼ਰੀਦਣ ਲਈ ਅਤੇ 15 ਹਜ਼ਾਰ ਰੁਪਏ ਪ੍ਰਤੀ ਜੋੜਾ ਪ੍ਰਬੰਧਕ ਵਿਅਕਤੀ/ਸਬੰਧਤ ਸੰਸਥਾ ਨੂੰ ਉਤਸ਼ਾਹਿਤ ਇਨਾਮ ਵਜੋਂ ਦਿੱਤੇ ਜਾਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਵਿਆਹ ਵਾਲੇ ਜੋੜੇ ਵਿੱਚ ਜੇਕਰ ਦੋਵੇਂ ਅਨੁਸੂਚਿਤ ਜਾਤੀ ਦੇ ਹੋਣ ਤਾਂ ਦੋਵਾਂ ਵਿੱਚੋਂ ਇੱਕ ਬੀ.ਪੀ.ਐਲ. (ਗ਼ਰੀਬੀ ਰੇਖਾ ਤੋਂ ਥੱਲੇ•) ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ, ਜੇਕਰ ਗ਼ੈਰ ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕਾ ਹੈ ਤਾਂ ਲੜਕੀ ਬੀ.ਪੀ.ਐਲ. ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣੀ ਜ਼ਰੂਰੀ ਹੈ ਅਤੇ ਜੇਕਰ ਲੜਕੀ ਗ਼ੈਰ ਅਨੁਸੂਚਿਤ ਜਾਤੀ ਹੈ ਤਾਂ ਲੜਕਾ ਬੀ.ਪੀ.ਐਲ. ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਣਾ ਚਾਹੀਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਚਾਲੂ ਸਾਲ ਦੌਰਾਨ ਇਸ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਗ਼ੈਰ ਸਰਕਾਰੀ ਸੰਸਥਾਵਾਂ/ਟਰੱਸਟ ਅਤੇ ਹੋਰ ਸਮਾਜਿਕ ਸੰਸਥਾਵਾਂ ਆਪਣੀਆਂ ਤਜਵੀਜ਼ਾਂ ਨਿਯਮਾਂ ਅਨੁਸਾਰ ਤਿਆਰ ਕਰਕੇ ਸਬੰਧਤ ਜ਼ਿਲ•ਾ ਭਲਾਈ ਅਫ਼ਸਰ ਰਾਹੀਂ ਡਾਇਰੈਕਟਰ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ, ਭਲਾਈ ਵਿਭਾਗ ਪੰਜਾਬ ਨੂੰ ਐਸ.ਸੀ.ਓ. ਨੰ:129-129, ਸੈਕਟਰ-34-ਏ ਵਿਖੇ 7 ਦਸੰਬਰ, 2017 ਤੱਕ ਭੇਜ ਸਕਦੀਆਂ ਹਨ। ਬੁਲਾਰੇ ਅਨੁਸਾਰ ਵਧੇਰੇ ਜਾਣਕਾਰੀ ਲਈ ਸੰਸਥਾਵਾਂ ਸਬੰਧਤ ਜ਼ਿਲਾ ਭਲਾਈ ਅਫ਼ਸਰ ਨਾਲ ਸੰਪਰਕ ਕਰ ਸਕਦੀਆਂ ਹਨ।
Budhlada News : ਦੀਵਾਲੀ ਨੂੰ ਨੈਸ਼ਨਲ ਹਾਈਵੇਅ ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਅਤੇ ਵਸੂਲੀ ਕਰਨ ਵਾਲੇ 2 ਕਾਬੂ, ਹੂਲੜਬਾਜਾਂ ਦੀ ਵੀਡਿਓ ਵਾਈਰਲ
Budhlada News : ਦੀਵਾਲੀ ਨੂੰ ਨੈਸ਼ਨਲ ਹਾਈਵੇਅ ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਅਤੇ ਵਸੂਲੀ ਕਰਨ ਵਾਲੇ 2 ਕਾਬੂ, ਹੂਲੜਬਾਜਾਂ ਦੀ...